ਮੁੰਬਈ, 19 ਜੁਲਾਈ
ਬੌਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਅੱਜ ਸੋਸ਼ਲ ਮੀਡੀਆ ’ਤੇ ਆਪਣੇ ਦੂਜੀ ਵਾਰ ਗਰਭਵਤੀ ਹੋਣ ਦੀ ਖ਼ਬਰ ਸਾਂਝੀ ਕੀਤੀ ਹੈ। ਉਸ ਨੇ ਆਪਣੇ ਅਦਾਕਾਰ ਪਤੀ ਅੰਗਦ ਬੇਦੀ ਤੇ ਧੀ ਮਿਹਰ ਨਾਲ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਤਸਵੀਰ ਦੇ ਨਾਲ ਨੇਹਾ ਨੇ ਲਿਖਿਆ, ‘ਸਾਨੂੰ ਇੱਕ ਕੈਪਸ਼ਨ ਨਾਲ ਆਉਣ ’ਚ ਦੋ ਦਿਨ ਲੱਗੇ। ਅਸੀਂ ਜੋ ਸਭ ਤੋਂ ਚੰਗਾ ਸੋਚ ਸਕਦੇ ਸਾਂ, ਉਹ ਸੀ, ਧੰਨਵਾਦ ਪਰਮਾਤਮਾ। #ਵਾਹਿਗੁਰੂਮਿਹਰਕਰੇ।’ ਅੰਗਦ ਨੇ ਵੀ ਇਹੀ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਤੇ ਲਿਖਿਆ, ‘ਨਵਾਂ ਘਰੇਲੂ ਪ੍ਰੋਡਕਸ਼ਨ ਜਲਦ ਆ ਰਿਹਾ ਹੈ…। ਵਾਹਿਗੁਰੂ ਮਿਹਰ ਕਰੇ।’ ਅੰਗਦ ਤੇ ਨੇਹਾ ਨੇ ਸਾਲ 2018 ਵਿੱਚ ਦਿੱਲੀ ਵਿੱਚ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਦੀ ਦੋ ਸਾਲਾਂ ਦੀ ਧੀ ਮਿਹਰ ਧੂਪੀਆ ਬੇਦੀ ਹੈ। -ਆਈਏਐੱਨਐੱਸ