ਮੁੰਬਈ, 16 ਜੁਲਾਈ
ਡਿਜੀਟਲ ਪਲੇਟਫਾਰਮ ਨੈੱਟਫਲਿਕਸ ਵਲੋਂ ਅੱਜ 17 ਨਵੀਆਂ ਕਹਾਣੀਆਂ ਦਿਖਾਏ ਜਾਣ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਬਾਲੀਵੁੱਡ ਫਿਲਮਾਂ ‘ਲੁੱਡੋ’, ‘ਟੋਰਬਾਜ਼’ ਅਤੇ ਮੀਰਾ ਨਈਅਰ ਦੀ ‘ਏ ਸੂਟੇਬਲ ਬੁਆਏ’ ਸ਼ਾਮਲ ਹਨ।
ਅਨੁਰਾਗ ਬਾਸੂ ਦੇ ਨਿਰਦੇਸ਼ਨ ਹੇਠ ਬਣੀ ‘ਲੁੱਡੋ’ ਵਿੱਚ ਅਭਿਸ਼ੇਕ ਬੱਚਨ, ਰਾਜਕੁਮਾਰ ਰਾਓ, ਆਦਿੱਤਿਆ ਰੌਏ ਕਪੂਰ, ਫ਼ਾਤਿਮਾ ਸਨਾ ਸ਼ੇਖ਼, ਸਾਨਿਆ ਮਲਹੋਤਰਾ, ਪੰਕਜ ਤ੍ਰਿਪਾਠੀ ਅਤੇ ਪਰਲ ਮਾਨੇ ਨੇ ਅਦਾਕਾਰੀ ਕੀਤੀ ਹੈ। ‘ਟੋਰਬਾਜ਼’ ਵਿੱਚ ਸੰਜੇ ਦੱਤ ਮੁੱਖ ਭੂਮਿਕਾ ਵਿੱਚ ਹਨ। ਵਿਕਰਮ ਸੇਠ ਦੇ ਚਰਚਿਤ ਨਾਵਲ ’ਤੇ ਆਧਾਰਿਤ ‘ਏ ਸੂਟੇਬਲ ਬੁਆਏ’ ਵਿੱਚ ਇਸ਼ਾਨ ਖੱਟਰ, ਤੱਬੂ, ਤਾਨਿਆ ਮਨਿਕਤਲਾ, ਰਸਿਕਾ ਦੁੱਗਲ, ਸ਼ਾਹਾਨਾ ਗੋਸਵਾਮੀ ਅਤੇ ਰਾਮ ਕਪੂਰ ਨਜ਼ਰ ਆਊਣਗੇ। ਇਨ੍ਹਾਂ ਤੋਂ ਇਲਾਵਾ ‘ਰਾਤ ਅਕੇਲੀ ਹੈ’, ‘ਡੌਲੀ ਕਿੱਟੀ ਔਰ ਵੋਹ ਚਮਕਤੇ ਸਿਤਾਰੇ’, ‘ਗਿੰਨੀ ਵੈੱਡਜ਼ ਸਨੀ’, ‘ਬੰਬੇ ਰੋਜ਼’, ‘ਮਿਸਮੈਚਡ’ ਵੀ ਨੈੱਟਫਲਿਕਸ ਦੇ ਤਾਜ਼ਾ ਐਲਾਨ ਦਾ ਹਿੱਸਾ ਹਨ। -ਪੀਟੀਆਈ