ਮੁੰਬਈ: ਬੌਲੀਵੁੱਡ ਅਦਾਕਾਰ ਸਿਧਾਂਤ ਚਤੁਰਵੇਦੀ ਨੇ ਕਿਹਾ ਕਿ ਉਹ ਹੁਣ ਸਿਰਫ ‘2050: ਏ ਲਵ ਸਟੋਰੀ’ ਫ਼ਿਲਮ ਦੇਖਣਾ ਚਾਹੁੰਦਾ ਹੈ। ਨਿਸ਼ਚਿਤ ਤੌਰ ’ਤੇ ਇਸ ਨਾਂ ਵਾਲੀ ਕੋਈ ਫ਼ਿਲਮ ਨਹੀਂ ਹੈ ਅਤੇ ਸ਼ਾਇਦ ਸਿਧਾਂਤ 2008 ਵਿਚ ਬਣੀ ਫ਼ਿਲਮ ‘ਲਵ ਸਟੋਰੀ 2050’ ਦੇ ਟਾਈਟਲ ਨਾਲ ਖੇਡ ਰਿਹਾ ਸੀ। ਇਹ ਫ਼ਿਲਮ ਹੈ, ਡਾਇਰੈਕਟਰ ਹੈਰੀ ਬਵੇਜਾ ਵੱਲੋਂ ਆਪਣੇ ਬੇਟੇ ਹਰਮਨ ਬਵੇਜਾ ਨੂੰ ਲਾਂਚ ਕਰਨ ਲਈ 2008 ’ਚ ਬਣਾਈ ਗਈ ਸੀ। ਫ਼ਿਲਮ ’ਚ ਹਰਮਨ ਨਾਲ ਪ੍ਰਿਯੰਕਾ ਚੋਪੜਾ ਨੇ ਸਹਿ ਅਦਾਕਾਰਾ ਵਜੋਂ ਭੂਮਿਕਾ ਨਿਭਾਈ ਸੀ। ਸਿਧਾਂਤ ਨੇ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿੱਚ ਉਹ ਕੈਮਰੇ ਵੱਲ ਦੇਖਦੇ ਹੋਏ ਮੁਸਕਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਉਸ ਨੇ ਤਸਵੀਰ ਨਾਲ ਲਿਖਿਆ ਹੈ, ‘ਮੈਂ ਹੁਣ ਸਿਰਫ ਜਿਹੜੀ ਫ਼ਿਲਮ ਦੇਖਣਾ ਚਾਹੁੰਦਾ ਹੈ, ਉਸ ਦਾ ਨਾਂ ‘2050: ਏ ਲਵ ਸਟੋਰੀ’ ਹੈ।’ -ਆਈਏਐੱਨਸ