ਮੁੰਬਈ, 13 ਜੂਨ
ਮੁੰਬਈ ਕੋਰਟ ਨੇ ਪੁਲੀਸ ਨੂੰ ਬੌਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ, ਉਸ ਦੇ ਪਤੀ ਰਾਜ ਕੁੰਦਰਾ ਤੇ ਹੋਰਨਾਂ ਖਿਲਾਫ਼ ਧੋਖਾਧੜੀ ਨਾਲ ਜੁੜੀ ਸ਼ਿਕਾਇਤ ਦੀ ਜਾਂਚ ਕਰਨ ਲਈ ਕਿਹਾ ਹੈ। ਸ਼ੈੱਟੀ ਤੇ ਹੋਰਨਾਂ ’ਤੇ ਗੋਲਡ ਸਕੀਮ ਤਹਿਤ ਇਕ ਨਿਵੇਸ਼ਕ ਨਾਲ ਠੱਗੀ ਮਾਰਨ ਦਾ ਦੋਸ਼ ਹੈ। ਵਧੀਕ ਸੈਸ਼ਨ ਜੱਜ ਐੱਨਪੀ ਮਹਿਤਾ ਨੇ ਮੰਗਲਵਾਰ ਨੂੰ ਜਾਰੀ ਹੁਕਮਾਂ ਵਿਚ ਕਿਹਾ ਕਿ ਕੁੰਦਰਾ ਦੰਪਤੀ, ਉਨ੍ਹਾਂ ਦੀ ਕੰਪਨੀ ਸਤਯੁੱਗ ਗੋਲਡ ਪ੍ਰਾਈਵੇਟ ਲਿਮਟਿਡ ਤੇ ਇਸ ਦੇ ਦੋ ਡਾਇਰੈਕਟਰਾਂ ਤੇ ਫਰਮ ਦੇ ਇਕ ਮੁਲਾਜ਼ਮ ਖਿਲਾਫ਼ ‘ਪਹਿਲੀ ਨਜ਼ਰੇ ਇਹ ਕਾਬਿਲੇ-ਗ਼ੌਰ ਅਪਰਾਧ (ਜਿਸ ਵਿਚ ਥਾਣਾ ਇੰਚਾਰਜ ਮੈਜਿਸਟਰੇਟ ਦੇ ਹੁਕਮਾਂ ਤੋਂ ਬਿਨਾਂ ਜਾਂਚ ਕਰ ਸਕਦਾ ਹੈ) ਬਣਦਾ’ ਹੈ। ਕੋਰਟ ਨੇ ਬੀਕੇਸੀ ਪੁਲੀਸ ਥਾਣੇ ਨੂੰ ਰਿੱਧੀ ਸਿੱਧੀ ਬੁਲੀਅਨਜ਼ ਦੇ ਐੱਮਡੀ ਪ੍ਰਿਥਵੀਰਾਜ ਕੋਠਾਰੀ ਵੱਲੋਂ ਦਰਜ ਸ਼ਿਕਾਇਤ ਵਿਚ ਲਾਏ ਦੋਸ਼ਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। -ਪੀਟੀਆਈ