ਮੁੰਬਈ: ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਹੇ ਲੋਕਾਂ ਲਈ ਸਿੱਖ ਭਾਈਚਾਰੇ ਵੱਲੋਂ ਲਾਏ ਰਹੇ ਭੋਜਨ ਤੇ ਆਕਸੀਜਨ ਦੇ ਲੰਗਰ ਸਬੰਧੀ ਗਾਇਕ ਅਰਮਾਨ ਮਲਿਕ ਨੇ ਆਖਿਆ ਕਿ ਸਿੱਖ ਬਹੁਤ ਸਤਿਕਾਰਯੋਗ ਹਨ। ਅਰਮਾਨ ਨੇ ਟਵੀਟ ਕਰਦਿਆਂ ਆਖਿਆ,‘‘ਦੇਸ਼ ਵਿੱਚ ਕਰੋਨਾ ਪੀੜਤਾਂ ਲਈ ਲੰਗਰ (ਭੋਜਨ ਤੇ ਆਕਸੀਜਨ) ਲਾ ਰਹੇ ਸਿੱਖਾਂ ਵਾਸਤੇ ਦਿਲ ਵਿੱਚ ਬੇਹੱਦ ਸਤਿਕਾਰ ਹੈ। ਸਿੱਖ ਲੋੜ ਪੈਣ ’ਤੇ ਹਮੇਸ਼ਾਂ ਹਾਜ਼ਰ ਰਹਿੰਦੇ ਹਨ ਅਤੇ ਹਰ ਕਿਸੇ ਦੀ ਮਦਦ ਕਰਦੇ ਹਨ।’’ ਜਾਣਕਾਰੀ ਅਨੁਸਾਰ ਕਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ਦੇ ਹਸਪਤਾਲਾਂ ਵਿੱਚ ਬਿਸਤਰਿਆਂ ਅਤੇ ਆਕਸੀਜਨ ਦੀ ਘਾਟ ਹੋਣ ਕਾਰਨ ਕੌਮੀ ਰਾਜਧਾਨੀ ਨੇੜਲੇ ਇਕ ਗੁਰਦੁਆਰੇ ਵਿੱਚ ਲੋੜਵੰਦ ਮਰੀਜ਼ਾਂ ਲਈ ਆਕਸੀਜਨ ਦਾ ਲੰਗਰ ਚੱਲ ਰਿਹਾ ਹੈ। ਗਾਜ਼ੀਆਬਾਦ ਜ਼ਿਲ੍ਹੇ ਦੇ ਇੰਦਰਾਪੁਰਮ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਵਿੱਚ ਕਰੋਨਾ ਮਰੀਜ਼ਾਂ ਲਈ ਆਕਸੀਜਨ ਦਾ ਲੰਗਰ ਲਾਇਆ ਗਿਆ ਹੈ। ਗੁਰਦੁਆਰਾ ਪ੍ਰਬੰਧਕ ਕਰੋਨਾ ਮਰੀਜ਼ਾਂ ਨੂੰ ਉਨ੍ਹਾਂ ਦੀ ਕਾਰ ਵਿਚ ਹੀ ਆਕਸੀਜਨ ਦਾ ਸਿਲੰਡਰ ਉਪਲੱਬਧ ਕਰਵਾ ਰਹੇ ਹਨ। -ਆਈਏਐੱਨਐੱਸ