ਪੈਰਿਸ: ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਹਾਲ ਹੀ ਵਿੱਚ ਆਪਣੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨਾਲ ਹਾਲੀਵੁੱਡ ਅਦਾਕਾਰਾ ਐਨੀ ਹਾਥਵੇਅ ਤੇ ਗਰਲ ਕੇ-ਪੌਪ ਸੁਪਰਬੈਂਡ ਬਲੈਕਪਿੰਕ ਦੀ ਲੀਜ਼ਾ ਦਿਖਾਈ ਦੇ ਰਹੀਆਂ ਹਨ। ਪ੍ਰਿਯੰਕਾ ਨੇ ਇਹ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਕੋਕਾਕੋਲਾ ਰੰਗ ਦੀ ਚਮਕਦਾਰ ਪੁਸ਼ਾਕ ਪਾਈ ਹੋਈ ਹੈ। ਉਹ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਇਥੇ ਪਹੁੰਚੀ ਸੀ। ਉਸ ਨਾਲ ਤਸਵੀਰ ਵਿੱਚ ਦਿਖਾਈ ਦੇ ਰਹੀਆਂ ਹਾਥਵੇਅ ਤੇ ਲੀਜ਼ਾ ਨੇ ਪੀਲੇ ਰੰਗ ਦੀਆਂ ਪੁਸ਼ਾਕਾਂ ਪਾਈਆਂ ਹੋਈਆਂ ਹਨ। ਅਦਾਕਾਰਾ ਨੇ ਆਪਣੀ ਤਸਵੀਰ ਨਾਲ ਲਿਖਿਆ ਹੈ, ‘…ਤੇ ਇੱਕ ਅਸੀਂ ਸੀ… ਕੁੜੀਆਂ ਜੋ ਸਿਰਫ਼ ਮਜ਼ਾ ਕਰਨਾ ਚਾਹੁੰਦੀਆਂ ਸਨ।’ ਜ਼ਿਕਰਯੋਗ ਹੈ ਕਿ ਅਦਾਕਾਰਾ ਛੇਤੀ ਹੀ ਫਰਹਾਨ ਅਖ਼ਤਰ ਦੀ ਅਗਲੀ ਫਿਲਮ ‘ਜੀਅ ਲੇ ਜ਼ਰਾ’ ਵਿੱਚ ਦਿਖਾਈ ਦੇਵੇਗੀ। ਇਸ ਦੇ ਨਾਲ ਹੀ ਪ੍ਰਿਯੰਕਾ ਇੱਕ ਵੈੱਬਸੀਰੀਜ਼ ‘ਸਿਟਾਡੇਲ’ ਵਿੱਚ ਵੀ ਕੰਮ ਕਰ ਰਹੀ ਹੈ। -ਆਈਏਐੱਨਐੱਸ