ਮੁੰਬਈ: ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਅੱਜ ਆਪਣੇ ਪਤੀ ਨਿੱਕ ਜੋਨਸ ਅਤੇ ਧੀ ਮਾਲਤੀ ਮੈਰੀ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਦੋਵਾਂ ਨੇ ਇੱਕੋ ਜਿਹੇ ਜੁੱਤੇ ਪਾਏ ਹੋਏ ਹਨ। ਪ੍ਰਿਯੰਕਾ ਨੇ ਇਹ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਨਿੱਕ ਕੈਮਰੇ ਵੱਲ ਪਿੱਠ ਕਰ ਕੇ ਆਪਣੀ ਧੀ ਨੂੰ ਫੜ ਕੇ ਖੜ੍ਹਾ ਨਜ਼ਰ ਆਉਂਦਾ ਹੈ। ਮਾਲਤੀ ਨੇ ਚਿੱਟੇ ਰੰਗ ਦੇ ਜੁੱਤੇ ਪਾਏ ਹਨ, ਜਿਸ ’ਤੇ ‘ਐੱਮਐੱਮ’ ਲਿਖਿਆ ਹੈ ਅਤੇ ਨਿੱਕ ਦੇ ਜੁੱਤਿਆਂ ’ਤੇ ‘ਐੱਮਐੱਮ’ਜ਼ ਡੈਡ’ ਲਿਖਿਆ ਹੋਇਆ ਹੈ। ਤਸਵੀਰ ਵਿੱਚ ਦੋਵਾਂ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ। ਅਦਾਕਾਰਾ ਨੇ ਆਖਿਆ, ‘‘ਪਹਿਲੇ ਪਿਤਾ ਦਿਵਸ ਦੀਆਂ ਮੁਬਾਰਕਾਂ ਮੇੇਰੇ ਪਿਆਰੇ। ਤੁਹਾਨੂੰ ਆਪਣੀ ਧੀ ਨਾਲ ਦੇਖ ਕੇ ਬਹੁਤ ਖ਼ੁਸ਼ੀ ਹੋਈ। ਘਰ ਪਰਤ ਕੇ ਕਿੰਨਾ ਚੰਗਾ ਲੱਗ ਰਿਹਾ ਹੈ… ਢੇਰ ਸਾਰਾ ਪਿਆਰ।’’ ਨਿੱਕ ਨੇ ਵੀ ਇਹ ਤਸਵੀਰ ਸਾਂਝੀ ਕਰਦਿਆਂ ਆਖਿਆ, ‘‘ਧੀ ਨਾਲ ਪਹਿਲਾ ਪਿਤਾ ਦਿਵਸ। ਇਸ ਪਿਓ-ਧੀ ਵਾਲੇ ਸਨੀਕਰਜ਼ ਲਈ ਸ਼ੁਕਰੀਆ ਪ੍ਰਿਯੰਕਾ। ਬਹੁਤ ਸਾਰਾ ਪਿਆਰ।’’ -ਆਈਏਐੱਨਐੱਸ