ਮੁੰਬਈ: ਅਦਾਕਾਰ ਰਾਹੁਲ ਸਿੰਘ ਆਉਣ ਵਾਲੀ ਵੈੱਬ ਸੀਰੀਜ਼ ‘ਏ ਕ੍ਰਾਈਮ ਟੂ ਰਿਮੈਂਬਰ’ ਵਿੱਚ ਤਫ਼ਤੀਸ਼ੀ ਅਫ਼ਸਰ ਦੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਹਾਈ-ਪ੍ਰੋਫਾਈਲ ਕਤਲ ਕਾਂਡ ਦੀ ਜਾਂਚ ਤੋਂ ਪ੍ਰੇਰਿਤ ਸੀਰੀਜ਼ ਹੈ। ਕਹਾਣੀ ਇੱਕ ਹੱਤਿਆ ਦੇ ਕੇਸ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇਹ ਸਵਾਲ ਉਠਾਉਂਦੀ ਹੈ ਕਿ ਕੀ ਕਾਤਲਾਂ ’ਤੇ ਝੂਠੇ ਦੋਸ਼ ਲਾਏ ਗਏ ਹਨ ਜਾਂ ਉਹ ਅਸਲ ਅਪਰਾਧੀ ਹਨ। ਇਸ ਬਾਰੇ ਗੱਲਬਾਤ ਕਰਦਿਆਂ ਰਾਹੁਲ ਸਿੰਘ ਨੇ ਕਿਹਾ, ‘‘ਮੈਂ ਇੱਕ ਪਿਆਜ਼ ਦੇ ਮੁਕਾਬਲੇ ਵੱਧ ਪਰਤਾਂ ਵਾਲੇ ਕੇਸ ਨੂੰ ਸੁਲਝਾਉਣ ਲਈ ਤਫ਼ਤੀਸ਼ੀ ਅਫ਼ਸਰ ਦੀ ਭੂਮਿਕਾ ਨਿਭਾਉਂਦਾ ਹਾਂ। ਇਸ ਸਮੇਂ ਫ਼ਿਲਮ ਨੂੰ ਲਖਨਊ ਦੇ ਆਲੇ-ਦੁਆਲੇ ਸਥਾਨਾਂ ’ਤੇ ਫ਼ਿਲਮਾਇਆ ਜਾ ਰਿਹਾ ਹੈ। ਅਸੀਂ ਸੀਰੀਜ਼ ਤੋਂ ਬਹੁਤ ਉਤਸ਼ਾਹਿਤ ਹਾਂ। ਦਰਸ਼ਕਾਂ ਦੇ ਉਤਸ਼ਾਹਿਤ ਹੋਣ ਦੀ ਵੀ ਉਮੀਦ ਕਰਦੇ ਹਾਂ।’’ ਅਦਾਕਾਰ ਨੇ ਅੱਗੇ ਕਿਹਾ, ‘‘ਫ਼ਿਲਮਸਾਜ਼ ਰਚਨਾਤਮਕ ਸਹਿਯੋਗ ਲਈ ਤਿਆਰ ਰਹਿੰਦੇ ਹਨ। ਇਸ ਲਈ ਮੈਂ ਇਸ ਸ਼ੋਅ ਵਿੱਚ ਸੰਵਾਦ ਲੇਖਕ ਵੀ ਹਾਂ।’’ ਜਾਸੂਸੀ ਸੀਰੀਜ਼ ‘ਏ ਕ੍ਰਾਈਮ ਟੂ ਰਿਮੈਂਬਰ’ ਉਲੂ ਐਪ ’ਤੇ ਰਿਲੀਜ਼ ਹੋਵੇਗੀ। -ਆਈਏਐੱਨਐੱਸ