ਨਵੀਂ ਦਿੱਲੀ, 16 ਸਤੰਬਰ
ਪ੍ਰਸਿੱਧ ਕਾਮੇਡੀਅਨ-ਅਦਾਕਾਰ ਰਾਜੂ ਸ੍ਰੀਵਾਸਤਵ, ਜਿਨ੍ਹਾਂ ਨੂੰ ਮਹੀਨੇ ਤੋਂ ਵੀ ਵੱਧ ਸਮਾਂ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਹਾਲੇ ਵੀ ਵੈਂਟੀਲੇਟਰ ‘ਤੇ ਹਨ। ਉਨ੍ਹਾਂ ਦੇ ਭਰਾ ਦੀਪੂ ਸ੍ਰੀਵਾਸਤਵ ਨੇ ਅੱਜ ਦੱਸਿਆ ਕਿ ਰਾਜੂ ਹੌਲੀ-ਹੌਲੀ ਠੀਕ ਹੋ ਰਹੇ ਹਨ ਪਰ ਉਹ ਹਾਲੇ ਵੀ ਬੇਹੋਸ਼ ਹਨ।