ਮੁੰਬਈ: ਬੌਲੀਵੁੱਡ ਅਦਾਕਾਰ-ਫ਼ਿਲਮਸਾਜ਼ ਰਣਧੀਰ ਕਪੂਰ ਦਾ ਕਰੋਨਾ ਟੈਸਟ ਪਾਜ਼ੇਟਿਵ ਆਉਣ ਮਗਰੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਮੁੰਬਈ ਦੇ ਕੋਕਿਲਾਬੇਨ ਅੰਬਾਨੀ ਹਸਪਤਾਲ ਦੀ ਅਥਾਰਿਟੀ ਨੇ ਦਿੱਤੀ ਹੈ। ਹਪਸਤਾਲ ਦੇ ਸੀਈਓ ਅਤੇ ਐਗਜ਼ੀ ਕਿਊਟਿਵ ਡਾਇਰੈਕਟਰ ਡਾ. ਸੰਤੋਸ਼ ਸ਼ੈੈਟੀ ਨੇ ਆਖਿਆ,‘‘ਉੱਘੇ ਅਦਾਕਾਰ ਰਣਧੀਰ ਕਪੂਰ ਨੂੰ ਬੀਤੀ ਰਾਤ ਕਰੋਨਾ ਟੈਸਟ ਪਾਜ਼ੇਟਿਵ ਆਉਣ ਮਗਰੋਂ ਕੋਕਿਲਾਬੇਨ ਅੰਬਾਨੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। 74 ਸਾਲਾ ਰਣਧੀਰ ਕਪੂਰ, ਅਦਾਕਾਰਾ ਕ੍ਰਿਸ਼ਮਾ ਕਪੂਰ ਤੇ ਕਰੀਨਾ ਕਪੂਰ ਦਾ ਪਿਤਾ ਹੈ। -ਆਈਏਐੱਨਐੱਸ