ਮੁੰਬਈ, 2 ਮਈ
ਇੱਥੇ ਹਸਪਤਾਲ ਵਿੱਚ ਕਰੋਨਾ ਦਾ ਇਲਾਜ ਕਰਵਾ ਰਹੇ ਅਦਾਕਾਰ ਰਣਧੀਰ ਕਪੂਰ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਆਈਸੀਯੂ ਵਿਚੋਂ ਬਾਹਰ ਆ ਗਏ ਹਨ ਅਤੇ ਛੇਤੀ ਹੀ ਛੁੱਟੀ ਮਿਲ ਜਾਵੇਗੀ। 74 ਸਾਲ ਦੇ ਅਦਾਕਾਰ ਨੂੰ ਕੋਵਿਡ-19 ਦੀ ਪੁਸ਼ਟੀ ਹੋਣ ਮਗਰੋਂ ਹਫ਼ਤੇ ਤੋਂ ਇਥੇ ਕੋਕਿਲਾਬੇਨ ਧੀਰੂਬਾਈ ਅੰਬਾਨੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।