ਮੁੰਬਈ: ਅਦਾਕਾਰ ਰਣਵੀਰ ਸਿੰਘ ਦੀ ਫਿਲਮ ‘ਜਯੇਸ਼ਭਾਈ ਜੋਰਦਾਰ’ 13 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਘਰੇਲੂ ਤੇ ਕਾਮੇਡੀ ਭਰਪੂਰ ਇਹ ਫਿਲਮ ਯਸ਼ਰਾਜ ਫਿਲਮਜ਼ ਤੇ ਮਨੀਸ਼ ਸ਼ਰਮਾ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ ਜਿਸ ਦੇ ਨਿਰਦੇਸ਼ਕ ਦਿਵਯਾਂਗ ਹਨ। ਰਣਵੀਰ ਸਿੰਘ ਨੇ ਅੱਜ ਸੋਸ਼ਲ ਮੀਡੀਆ ’ਤੇ 49 ਸੈਕਿੰਡ ਦੀ ਵੀਡੀਓ ਜ਼ਰੀਏ ਫਿਲਮ ਦੀ ਰਿਲੀਜ਼ ਹੋਣ ਦੀ ਮਿਤੀ ਦਾ ਐਲਾਨ ਕੀਤਾ। ਉਸ ਨੇ ਲਿਖਿਆ ਕਿ ਫਿਲਮ ਦਾ ਨਾਂ ਹੈ ਜਯੇਸ਼ਭਾਈ… ਔਰ ਕਾਮ ਹੈ ਜੋਰਦਾਰ!!!
ਇਸ ਫਿਲਮ ਦੀ ਰਿਲੀਜ਼ ਕਰੋਨਾ ਮਹਾਮਾਰੀ ਕਰ ਕੇ ਕਈ ਵਾਰ ਮੁਲਤਵੀ ਕੀਤੀ ਚੁੱਕੀ ਹੈ। ਇਸ ਤੋਂ ਪਹਿਲਾਂ 36 ਸਾਲਾ ਅਦਾਕਾਰ ਨੇ ਫਿਲਮ ‘‘83’’ ਕੀਤੀ ਸੀ ਤੇ ਉਹ ਜਯੇਸ਼ਭਾਈ ਜੋਰਦਾਰ ਦੇ ਰਿਲੀਜ਼ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਇਸ ਫਿਲਮ ਜ਼ਰੀਏ ਰਣਵੀਰ ਸਿੰਘ ਤੇ ਮਨੀਸ਼ ਸ਼ਰਮਾ ਦੁਬਾਰਾ ਇਕੱਠੇ ਹੋਏ ਹਨ। ਇਸ ਤੋਂ ਪਹਿਲਾਂ ਮਨੀਸ਼ ਸ਼ਰਮਾ ਨੇ ਸਾਲ 2010 ਵਿਚ ਫਿਲਮ ‘ਬੈਂਡ ਬਾਜਾ ਬਾਰਾਤ’ ਜ਼ਰੀਏ ਰਣਵੀਰ ਸਿੰਘ ਨੂੰ ਫਿਲਮਾਂ ਵਿੱਚ ਅਦਾਕਾਰ ਵਜੋਂ ਦਾਖਲਾ ਦਿਵਾਇਆ ਸੀ। ਇਹ ਫਿਲਮ ਸ਼ਾਲਨੀ ਪਾਂਡੇ ਦੀ ਵੀ ਬੌਲੀਵੁੱਡ ਵਿਚ ਪਹਿਲੀ ਫਿਲਮ ਹੋਵੇਗੀ। ਇਸ ਤੋਂ ਇਲਾਵਾ ਬੋਮਨ ਇਰਾਨੀ ਤੇ ਰਤਨਾ ਪਾਠਕ ਸ਼ਾਹ ਸਹਿ ਅਦਾਕਾਰ ਹੋਣਗੇ। ਯਸ਼ਰਾਜ ਫਿਲਮਜ਼ ਦੀ ਇਸ ਫਿਲਮ ਤੋਂ ਪਹਿਲਾਂ ਸ਼ਾਹਰੁਖ ਖਾਨ ਦੀ ‘ਪਠਾਨ’ ਤੇ ਅਕਸ਼ੈ ਕੁਮਾਰ ਦੀ ‘ਪ੍ਰਿਥਵੀਰਾਜ’ ਫਿਲਮ ਦੇ ਰਿਲੀਜ਼ ਦਾ ਐਲਾਨ ਵੀ ਇਸੇ ਹਫਤੇ ਕੀਤਾ ਗਿਆ ਸੀ। -ਪੀਟੀਆਈ