ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਨੇ ਕਿਹਾ ਕਿ ਉਸ ਨੂੰ ਫਿਲਮ ‘ਭਾਗ ਮਿਲਖਾ ਭਾਗ’ ਵਿੱਚ ਕੰਮ ਨਾ ਕਰਨ ਦਾ ਬਹੁਤ ਅਫਸੋਸ ਹੈ। ਇਕ ਪੁਰਾਣੀ ਵੀਡੀਓ ਵਿੱਚ ਅਦਾਕਾਰ ਵਿੱਕੀ ਕੌਸ਼ਲ, ਅਕਸ਼ੈ ਨੂੰ ਪੰਜਾਬੀ ਵਿੱਚ ਪੁੱਛ ਰਿਹਾ ਹੈ ਕਿ ਅਜਿਹੀ ਕਿਹੜੀ ਫਿਲਮ ਹੈ ਜਿਸ ਵਿੱਚ ਉਨ੍ਹਾਂ ਨੂੰ ਕੰਮ ਨਾ ਕਰਨ ਤੇ ਉਸ ਨੂੰ ਨਾ ਦੇਖਣ ਦਾ ਅਫ਼ਸੋਸ ਹੋਵੇ। ਇਸ ’ਤੇ ਅਕਸ਼ੈ ਨੇ ਕਿਹਾ, ‘‘ਭਾਗ ਮਿਲਖਾ ਭਾਗ’’ ਅਜਿਹੀ ਫਿਲਮ ਹੈ, ਜੋ ਉਸ ਨੇ ਅਜੇ ਤੱਕ ਨਹੀਂ ਦੇਖੀ ਅਤੇ ਇਸ ’ਚ ਕੰਮ ਨਾ ਕਰਨ ਦਾ ਉਸ ਨੂੰ ਦੁੱਖ ਹੈ। ਉਸ ਨੇ ਕਿਹਾ, ‘ਮੈਨੂੰ ਇਸ ਫਿਲਮ ਦੀ ਪੇਸ਼ਕਸ਼ ਹੋਈ ਸੀ, ਪਰ ਮੈਂ ‘ਵਨਸ ਅਪੋਨ ਏ ਟਾਈਮ ਇੰਨ ਮੁੰਬਈ ਦੁਬਾਰਾ’ ਦੀ ਚੋਣ ਕੀਤੀ। ਇਹ ਉਹ ਫਿਲਮ ਹੈ, ਜਿਸ ’ਚ ਕੰਮ ਨਾ ਕਰਨ ਦੇ ਨਾਲ-ਨਾਲ ਇਸ ਨੂੰ ਨਾ ਦੇਖਣ ਲਈ ਵੀ ਮੈਂ ਖੁਦ ਨੂੰ ਦੋਸ਼ੀ ਮੰਨਦਾ ਹਾਂ।’’ ਫਿਲਮ ਵਿੱਚ ਅਦਾਕਾਰ ਤੇ ਨਿਰਦੇਸ਼ਕ ਫਰਹਾਨ ਅਖ਼ਤਰ ਵੱਲੋਂ ਮਿਲਖਾ ਸਿੰਘ ਦੀ ਭੂਮਿਕਾ ਨਿਭਾਈ ਗਈ ਸੀ। ਅਕਸ਼ੈ ਕੁਮਾਰ ਹੁਣ ‘ਜੌਲੀ ਐੱਲਐੱਲਬੀ-3’ ਤੇ ਹਾਊਸਫੁੱਲ-5 ਵਿੱਚ ਨਜ਼ਰ ਆਵੇਗਾ। -ਆਈਏਐੱਨਐੱਸ