ਮੁੰਬਈ: ਕਰੋਨਾ ਕੇਸਾਂ ਦੀ ਗਿਣਤੀ ਵਧਣ ਕਾਰਨ ਅਦਾਕਾਰਾ ਰਾਣੀ ਮੁਖਰਜੀ ਤੇ ਅਦਾਕਾਰ ਸੈਫ ਅਲੀ ਖਾਨ ਦੀ ਫ਼ਿਲਮ ‘ਬੰਟੀ ਔਰ ਬਬਲੀ-2’ ਦੀ ਰਿਲੀਜ਼ ਟਾਲ ਦਿੱਤੀ ਗਈ ਹੈ। ਇਸ ਫ਼ਿਲਮ ਨੇ ਪਹਿਲਾਂ 23 ਅਪਰੈਲ ਨੂੰ ਰਿਲੀਜ਼ ਹੋਣਾ ਸੀ। ਵਪਾਰਕ ਵਿਸ਼ਲੇਸ਼ਕ ਤਰਨ ਆਦਰਸ਼ ਨੇ ਟਵੀਟ ਕਰਦਿਆਂ ਆਖਿਆ, ‘‘ਤਾਜ਼ਾ ਖ਼ਬਰ, ਆਗਾਮੀ 23 ਅਪਰੈਲ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਬੰਟੀ ਔਰ ਬਬਲੀ-2’ ਦੀ ਰਿਲੀਜ਼ ਅੱਗੇ ਪਾ ਦਿੱਤੀ ਗਈ ਹੈ ਤੇ ਰਿਲੀਜ਼ ਦੀ ਅਗਲੀ ਤਰੀਕ ਦਾ ਐਲਾਨ ਜਲਦੀ ਕੀਤਾ ਜਾਵੇਗਾ।’’ -ਆਈਏਐੱਨਐੱਸ