ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 12 ਜਨਵਰੀ
ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਡਿਜ਼ਾਈਨਰ ਗੋਵਿਨ ਮਿਗੁਏਲ ਵੱਲੋਂ ਤਿਆਰ ਕਾਲੀ ਡਰੈਸ ਵਿੱਚ ਬਹੁਤ ਸੁੰਦਰ ਨਜ਼ਰ ਆਈ। ਬਿੱਗ ਬੌਸ ਸਟਾਰ ਦੇ ਪਾਈ ਛੋਟੀ ਕਾਲੀ ਡਰੈਸ ਦੇ ਇੱਕ ਮੋਢੇ ’ਤੇ ਖੰਭਾਂ ਨਾਲ ਡਿਜ਼ਾਈਨ ਬਣਿਆ ਹੋਇਆ ਹੈ। ਸ਼ਹਿਨਾਜ਼ ਨੇ ਆਪਣੇ ਕਾਲੇ ਪਹਿਰਾਵੇ ਦੇ ਨਾਲ ਇੱਕ ਹੀਰੇ ਦੀ ਮੁੰਦਰੀ ਅਤੇ ਝੁਮਕੇ ਪਾਏ ਹੋਏ ਹਨ। ਇਹ ਫੋਟੋ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਅਦਾਕਾਰਾ ਨੇ ਡੱਬੂ ਰਤਨਾਨੀ ਨਾਲ ਕੀਤੇ ਨਵੇਂ ਫੋਟੋ ਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੀ ਅਤੇ ਮਹਿਜ਼ ਪੰਜ ਘੰਟਿਆਂ ਵਿਚ ਇਸ ਤਸਵੀਰ ਨੂੰ 7.82 ਲੱਖ ਲੋਕਾਂ ਨੇ ਪਸੰਦ ਕੀਤਾ ਹੈ। ਇਸ ਦੌਰਾਨ ਕੁਝ ਨੇ ਕੁਮੈਂਟ ਕਰ ਕੇ ਅਦਾਕਾਰਾ ਨੂੰ ‘ਤਾਰਾ’ ਕਿਹਾ ਜਦੋਂ ਕਿ ਕੁਝ ਨੇ ‘ਰਾਣੀ’ ਲਿਖਿਆ ਹੈ। ਇਸੇ ਦੌਰਾਨ ਇੱਕ ਜਣੇ ਨੇ ਕਿਹਾ ਕਿ ਉਹ ਇਹ ਤਸਵੀਰ ਨਾਸਾ ਨੂੰ ਭੇਜ ਰਿਹਾ ਹੈ ਕਿਉਂਕਿ ਸ਼ਹਿਨਾਜ਼ ਇੱਕ ਤਾਰਾ ਹੈ।