ਮੁੰਬਈ: ਅਦਾਕਾਰਾ ਸ਼ੈਫਾਲੀ ਸ਼ਾਹ ਨੇ ਅੱਜ ਫ਼ਿਲਮ ‘ਜਲਸਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫ਼ਿਲਮ ਵਿੱਚ ਉਹ ਵਿੱਦਿਆ ਬਾਲਨ ਅਤੇ ਮਾਨਵ ਕੌਲ ਨਾਲ ਦਿਖਾਈ ਦੇਵੇਗੀ। ਫ਼ਿਲਮ ਦਾ ਨਿਰਦੇਸ਼ਨ ਸੁਰੇਸ਼ ਤ੍ਰਿਵੇਣੀ ਕਰ ਰਹੇ ਹਨ, ਜਿਨ੍ਹਾਂ ਇਸ ਤੋਂ ਪਹਿਲਾਂ ਵਿੱਦਿਆ ਅਤੇ ਕੌਲ ਨਾਲ ਫ਼ਿਲਮ ‘ਤੁਮਹਾਰੀ ਸੁਲੂ’ ਬਣਾਈ ਸੀ। ਸ਼ੈਫਾਲੀ ਨੇ ਇੰਸਟਾਗ੍ਰਾਮ ਰਾਹੀਂ ਫ਼ਿਲਮ ਦੀ ਕਹਾਣੀ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ, ‘ਤੇ ਇਹ ਸ਼ੁਰੂ ਹੁੰਦਾ ਹੈ… #ਜਲਸਾ#ਜਲਸਾਬਿਗਿਨ/’। ਫ਼ਿਲਮ ਦੀ ਕਹਾਣੀ ਤ੍ਰਿਵੇਣੀ ਤੇ ਪ੍ਰਜਵਲ ਚੰਦਰਸ਼ੇਖਰ ਨੇ ਲਿਖੀ ਹੈ, ਜਿਸ ਵਿੱਚ ਰੋਹਿਨੀ ਹਤੰਗੜੀ, ਇਕਬਾਲ ਖ਼ਾਨ, ਵਿਧਾਤਰੀ ਬਾਂਦੀ, ਗੁਰਪਾਲ ਸਿੰਘ ਅਤੇ ਸੂਰਿਆ ਕਾਸੀਭਾਟਲਾ ਵੀ ਦਿਖਾਈ ਦੇਣਗੇ। ਇਹ ਫ਼ਿਲਮ ‘ਟੀ-ਸੀਰੀਜ਼’ ਅਤੇ ਅਬੁਦੰਤੀਆ ਐਂਟਰਟੇਨਮੈਂਟ ਵੱਲੋਂ ਬਣਾਈ ਜਾ ਰਹੀ ਹੈ। -ਪੀਟੀਆਈ