ਚੇਨੱਈ: ਅਦਾਕਾਰਾ ਸ਼ਰੁਤੀ ਹਾਸਨ ਨੇ ਆਪਣਾ ਕਰੋਨਾ ਟੈਸਟ ਪਾਜ਼ੇਟਿਵ ਆਉਣ ਮਗਰੋਂ ਅੱਜ ਆਖਿਆ ਕਿ ਉਸ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। 36 ਸਾਲਾ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਆਪਣਾ ਹਾਲ-ਚਾਲ ਦੱਸਿਆ। ਉਸ ਨੇ ਆਖਿਆ,‘‘ਹੈਲੋ! ਫਿਲਹਾਲ ਕੋਈ ਮਜ਼ੇਦਾਰ ਗੱਲ ਨਹੀਂ ਹੈ ਕਿਉਂਕਿ ਮੈਨੂੰ ਪੂਰੀ ਸਾਵਧਾਨੀ ਵਰਤਣ ਦੇ ਬਾਵਜੂਦ ਕਰੋਨਾ ਹੋ ਗਿਆ ਹੈ। ਮੈਂ ਸਿਹਤਯਾਬ ਹੋ ਰਹੀ ਹਾਂ ਅਤੇ ਮੈਂ ਵਾਪਸੀ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੀ! ਤੁਹਾਡਾ ਧੰਨਵਾਦ ਅਤੇ ਜਲਦੀ ਮਿਲਦੇ ਹਾਂ।’’ ਜਾਣਕਾਰੀ ਅਨੁਸਾਰ ਸ਼ਰੁਤੀ ਆਖਰੀ ਵਾਰ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਵੈਬਸੀਰੀਜ਼ ‘ਬੈਸਟ ਸੈਲਰ’ ਵਿਚ ਦਿਖਾਈ ਦਿੱਤੀ ਸੀ। ਸ਼ਰੁਤੀ ਹੁਣ ਅਦਾਕਾਰ ਪ੍ਰਭਾਸ ਨਾਲ ਫ਼ਿਲਮ ‘ਸਲਾਰ’ ਵਿਚ ਦਿਖਾਈ ਦੇਵੇਗੀ। -ਪੀਟੀਆਈ