ਮੁੰਬਈ: ‘36 ਫਾਰਮਹਾਊਸ’ ਲਈ ਫਿਲਮਸਾਜ਼ ਸੁਭਾਸ਼ ਘਈ ਨਾਲ ਦੁਬਾਰਾ ਜੁੜਨ ਵਾਲੇ ਗਾਇਕ ਸੋਨੂੰ ਨਿਗਮ ਨੇ ਫਿਲਮ ਨਿਰਮਾਤਾ ਦਾ ਧੰੰਨਵਾਦ ਕਰਦਿਆਂ ਕਿਹਾ ਕਿ ਸ਼ੁਰੂਆਤੀ ਦੌਰ ਵਿੱਚ ਸੁਭਾਸ਼ ਨੇ ਉਸ ਦੀ ਸੰਗੀਤ ਦੀ ਦੁਨੀਆ ਵਿੱਚ ਕਰੀਅਰ ਬਣਾਉਣ ਵਿੱਚ ਮਦਦ ਕੀਤੀ ਸੀ। ਨਿਗਮ ਨੇ ਫਿਲਮ ’ਚ ‘ਮੁਹੱਬਤ’ ਗੀਤ ਗਾਇਆ ਸੀ। ਇਹ ਗਾਣਾ ਘਈ ਨੇ ਕੰਪੋਜ਼ ਕੀਤਾ ਹੈ, ਜਿਸ ਨੇ ਇਸ ਫਿਲਮ ਜ਼ਰੀਏ ਸੰਗੀਤ ਨਿਰਦੇਸ਼ਕ ਵਜੋਂ ਸ਼ੁਰੂਆਤ ਕੀਤੀ ਸੀ। ਸੋਨੂੰ ਨਿਗਮ ਨੇ ਕਿਹਾ, ‘‘ਸੁਭਾਸ਼ ਜੀ ਮੈਨੂੰ ਕੁੱਝ ਵੀ ਕਰਨ ਲਈ ਕਹਿਣ, ਮੈਂ ਉਨ੍ਹਾਂ ਨੂੰ ਨਾਂਹ ਨਹੀਂ ਕਹਿ ਸਕਦਾ। ਮੈਂ ਗੀਤ ਨੂੰ ਹੋਰ ਸ਼ਿੰਗਾਰਨ ਲਈ ਸੰਗੀਤ ਨਿਰਮਾਤਾ ਵਜੋਂ ਮੇਘਦੀਪ ਬੋਸ ਦੀ ਸਿਫ਼ਾਰਸ਼ ਕੀਤੀ ਸੀ ਅਤੇ ਉਨ੍ਹਾਂ ਮੈਨੂੰ ਸੁਣਿਆ ਕਿਉਂਕਿ ਉਨ੍ਹਾਂ ਨੂੰ ਮੇਰੇ ’ਤੇ ਭਰੋਸਾ ਹੈ।’’ ਰਾਮ ਰਮੇਸ਼ ਸ਼ਰਮਾ ਦੇ ਨਿਰਦੇਸ਼ਨ ਹੇਠ ਅਤੇ ਸੁਭਾਸ਼ ਘਈ ਵੱਲੋਂ ਲਿਖੀ ਗਈ ਫਿਲਮ ‘36 ਫਾਰਮਹਾਊਸ’ ਜ਼ੀ5 ’ਤੇ ਪ੍ਰਸਾਰਿਤ ਕੀਤੀ ਜਾਵੇਗੀ। -ਆਈਏਐੱਨਐੱਸ