ਮੁੰਬਈ: ਅਦਾਕਾਰ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੀ ਧੀ ਸੁਹਾਨਾ ਅੱਜ 22 ਵਰ੍ਹਿਆਂ ਦੀ ਹੋ ਗਈ। ਗੌਰੀ ਨੇ ਆਪਣੀ ਧੀ ਦੇ ਜਨਮ ਦਿਨ ਮੌਕੇ ਸੋਸ਼ਲ ਮੀਡੀਆ ’ਤੇ ਉਸ ਦੀ ਤਸਵੀਰ ਸਾਂਝੀ ਕਰਦਿਆਂ ਆਖਿਆ, ‘ਬਰਥਡੇਅ ਗਰਲ’..! ਸੁਹਾਨਾ ਨੇ ਗੁਲਾਬੀ ਰੰਗ ਦੇ ਪ੍ਰਿੰਟ ਵਾਲਾ ਕੋਟ ਅਤੇ ਇਸੇ ਰੰਗ ਦੀ ਪੈਂਟ ਤੇ ਉੱਚੀ ਅੱਡੀ ਦੀ ਜੁੱਤੀ ਪਾਈ ਹੋਈ ਹੈ। ਇਸ ਤਸਵੀਰ ’ਤੇ ਪ੍ਰਤੀਕਿਰਿਆ ਦਿੰਦਿਆਂ ਸੁਹਾਨਾ ਨੇ ਜਵਾਬ ਵਿੱਚ ‘ਇਮੋਟੀਕਾਨਜ਼’ ਭੇਜੇ। ਇਸ ਦੌਰਾਨ ਕਈ ਮਸ਼ਹੂਰ ਸ਼ਖਸੀਅਤਾਂ ਨੇ ਵੀ ਤਸਵੀਰ ’ਤੇ ਟਿੱਪਣੀ ਕਰਦਿਆਂ ਸੁਹਾਨਾ ਨੂੰ ਵਧਾਈ ਦਿੱਤੀ। ਸ਼ਾਹਰੁਖ ਦੇ ਕਰੀਬੀ ਦੋਸਤ ਫ਼ਿਲਮਸਾਜ਼ ਕਰਨ ਜੌਹਰ ਨੇ ਆਖਿਆ, ‘‘ਜਨਮ ਦਿਨ ਮੁਬਾਰਕ ਲਾਡਲੀ।’’ ਇਸੇ ਤਰ੍ਹਾਂ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ, ਸੁਹੇਲ ਖਾਨ ਦੀ ਪਹਿਲੀ ਪਤਨੀ ਤੇ ਗੌਰੀ ਦੀ ਸਹੇਲੀ ਸੀਮਾ ਕਿਰਨ ਸਜਦੇਹ ਅਤੇ ਸੰਜੈ ਕਪੂਰ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਸੁਹਾਨਾ, ਜ਼ੋਇਆ ਅਖਤਰ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ‘ਦਿ ਆਰਚੀਜ਼’ ਰਾਹੀਂ ਫਿਲਮੀ ਦੁਨੀਆਂ ਵਿੱਚ ਪੈਰ ਧਰਨ ਜਾ ਰਹੀ ਹੈ। ਇਹ ਫਿਲਮ ਇਸੇ ਨਾਂ ਦੀ ਕਾਮੇਡੀ ਸੀਰੀਜ਼ ’ਤੇ ਆਧਾਰਿਤ ਹੈ। ਇਸ ਵਿੱਚ ਸੁਹਾਨਾ ਸਮੇਤ ਅਮਿਤਾਭ ਬੱਚਨ ਦਾ ਦੋਹਤਾ ਅਗਸਤਿਆ ਨੰਦਾ ਅਤੇ ਮਰਹੂਮ ਸ੍ਰੀਦੇਵੀ ਤੇ ਬੋਨੀ ਕਪੂਰ ਦੀ ਧੀ ਖੁਸ਼ੀ ਕਪੂਰ ਵੀ ਨਜ਼ਰ ਆਵੇਗੀ। ਇਹ ਫਿਲਮ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। -ਆਈਏਐੱਨਅਐੱਸ