ਮੁੰਬਈ: ਬੌਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਵੈੱਬ ਸੀਰੀਜ਼ ‘ਹੰਟਰ’ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋ ਗਿਆ। ਅਦਾਕਾਰ ਦੇ ਬੁਲਾਰੇ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਸ਼ੂਟਿੰਗ ਦੌਰਾਨ ਸੁਨੀਲ ਸ਼ੈੱਟੀ ਦੀਆਂ ਪਸਲੀਆਂ ’ਤੇ ਸੱਟ ਲੱਗੀ। ਹਾਲਾਂਕਿ ਡਾਕਟਰਾਂ ਨੇ ਉਸ ਨੂੰ ਸੈੱਟ ’ਤੇ ਆ ਕੇ ਦਵਾਈ ਦਿੱਤੀ ਪਰ ਉਸ ਨੇ ਸ਼ੂਟਿੰਗ ਰੋਕ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮੂਲੀ ਸੱਟ ਹੈ। ਇੰਸਟਾਗ੍ਰਾਮ ’ਤੇ ਸੁਨੀਲ ਸ਼ੈੱਟੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ, ‘‘ਮਾਮੂਲੀ ਸੱਟ ਹੈ, ਜ਼ਿਆਦਾ ਗੰਭੀਰਤਾ ਵਾਲੀ ਕੋਈ ਗੱਲ ਨਹੀਂ। ਮੈਂ ਬਿਲਕੁਲ ਠੀਕ ਹਾਂ ਅਤੇ ਅਗਲੇ ਸ਼ਾਟ ਲਈ ਤਿਆਰ ਹਾਂ। ਫਿਕਰ ਲਈ ਧੰਨਵਾਦ’’। ਜ਼ਿਕਰਯੋਗ ਹੈ ਕਿ ‘ਹੰਟਰ ਟੂਟੇਗਾ ਨਹੀਂ ਤੋੜੇਗਾ’ ਸੀਰੀਜ਼ ਦਾ ਨਿਰਮਾਣ ਤੇ ਨਿਰਦੇਸ਼ਨ ਪ੍ਰਿੰਸ ਧੀਮਾਨ ਵੱਲੋਂ ਕੀਤਾ ਗਿਆ ਹੈ, ਜਿਸ ਦੇ ਪਹਿਲੇ ਭਾਗ ’ਚ ਸੁਨੀਲ ਸ਼ੈੱਟੀ ਨੇ ਏਸੀਪੀ ਵਿਕਰਮ ਸਿਨਹਾ ਦੀ ਭੂਮਿਕਾ ਨਿਭਾਈ ਸੀ। -ਏਐੱਨਆਈ