ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 1 ਸਤੰਬਰ
ਸਨੀ ਅਤੇ ਬੌਬੀ ਨੇ ਆਪਣੀ ਮਾਂ ਪ੍ਰਕਾਸ਼ ਕੌਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਆਪਣੀ ਮਾਂ ਨਾਲ ਸੋਸ਼ਲ ਮੀਡੀਆ ’ਤੇ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਫੋਟੋਆਂ ਪਾਈਆਂ। ਸਨੀ ਦਿਓਲ ਨੇ ਸੋਸ਼ਲ ਮੀਡੀਆ ’ਤੇ ਤਸਵੀਰ ਪੋਸਟ ਕਰਦਿਆਂ ਲਿਖਿਆ,‘ਜਨਮਦਿਨ ਮੁਬਾਰਕ ਮਾਂ।’ ਉਸ ਦੇ ਭਰਾ ਬੌਬੀ ਦਿਓਲ ਨੇ ਵੀ ਆਪਣੀ ਮਾਂ ਤਸਵੀਰ ਸਾਂਝੀ ਕੀਤੀ ਅਤੇ ਉਸ ਨੇ ਲਿਖਿਆ,‘ਜਨਮ ਦਿਨ ਮੁਬਾਰਕ ਮਾਂ, ਲਵ ਯੂ।’