ਮੁੰਬਈ: ਬੌਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਉਸ ਨੂੰ ਇੱਕ ਚੰਗਾ ਇਨਸਾਨ ਬਣਾਉਣ ਲਈ ਮਾਪਿਆਂ ਦੀ ਸ਼ੁਕਰਗੁਜ਼ਾਰ ਹੈ। ਭੂਮੀ, ਜੋ ਕਿ ਇੱਕ ਵਾਤਾਵਰਨ ਪ੍ਰੇਮੀ ਵੀ ਹੈ, ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕਿਹਾ, ‘‘ਮੈਨੂੰ ਚੰਗੀਆਂ ਕਦਰਾਂ-ਕੀਮਤਾਂ ਸਿਖਾਉਣ ਬਦਲੇ ਮੈਂ ਆਪਣੇ ਮਾਪਿਆਂ ਦੀ ਧੰਨਵਾਦੀ ਹਾਂ ਅਤੇ ਅੱਜ ਮੈਂ ਜੋ ਵੀ ਹਾਂ, ਇੱਕ ਚੰਗੇ ਵਿਚਾਰਾਂ ਵਾਲਾ ਇਨਸਾਨ ਬਣਾਉਣ ਲਈ ਮੈਂ ਉਨ੍ਹਾਂ ਦੀ ਸ਼ੁਕਰਗੁਜ਼ਾਰ ਹਾਂ।’’ ਉਸ ਨੇ ਕਿਹਾ ਕਿ ਉਹ ਦੇਸ਼ ਦੇ ਲੋਕਾਂ ਦੀ ਭਲਾਈ ਲਈ ਅਤੇ ਸਮਾਜ ਨੂੰ ਬਿਹਤਰ ਬਣਾਉਣ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖੇਗੀ। ਅਦਾਕਾਰਾ ਵਾਤਾਵਰਨ ਪ੍ਰੇਮੀਆਂ ਅਤੇ ਕਰੋਨਾ ਯੋਧਿਆਂ ਨਾਲ ਮਿਲ ਕੇ ਦੇਸ਼ ਵਿੱਚ ਮਹਾਮਾਰੀ ਕਾਰਨ ਬਣੇ ਗੰਭੀਰ ਹਾਲਾਤਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਕੰਮ ਦੀ ਗੱਲ ਕਰੀਏ ਤਾਂ ਭੂਮੀ ਅਕਸ਼ੈ ਕੁਮਾਰ ਨਾਲ ਉਸ ਦੀ ਅਗਲੀ ਫਿਲਮ ‘ਰਕਸ਼ਾ ਬੰਧਨ’ ਵਿੱਚ ਦਿਖਾਈ ਦੇਵੇਗੀ। ਉਹ ‘ਬਧਾਈ ਦੋ’ ਵਿੱਚ ਵੀ ਨਜ਼ਰ ਆਵੇਗੀ, ਜੋ ਕਿ ਆਯੂਸ਼ਮਾਨ ਖੁਰਾਣਾ ਦੀ ਫਿਲਮ ‘ਬਧਾਈ ਹੋ’ ਦਾ ਹੀ ਅਗਲਾ ਹਿੱਸਾ ਹੈ। -ਆਈਏਐੱਨਐੱਸ