ਲਖਨਊ, 1 ਅਪਰੈਲ
ਉਰਦੂ ਸ਼ਾਇਰ ਮੁਨੱਵਰ ਰਾਣਾ ਨੂੰ ਪਿਸ਼ਾਬ ਦੀ ਨਾਲੀ ਵਿੱਚ ਤਕਲੀਫ ਹੋਣ ਬਾਅਦ ਹਾਲਤ ਗੰਭੀਰ ਹੋਣ ਕਾਰਨ ਦਿੱਲੀ ਸਥਿਤ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਹੁਣ ਸੁਧਾਰ ਰਹੀ ਹੈ। ਰਾਣਾ ਦੀ ਧੀ ਸੋਮਈਆ ਨੇ ਦੱਸਿਆ ਕਿ ਪਿਸ਼ਾਬ ਆਉਣ ਵਿੱਚ ਤਕਲੀਫ ਹੋਣ ਕਾਰਨ ਪਿਤਾ ਨੂੰ ਲਖਨਊ ਦੇ ਮੇਂਦਾਤਾ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਲਤ ਵਿੱਚ ਸੁਧਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਹੈ। 68 ਸਾਲਾ ਰਾਣਾ ਨੂੰ ਗਲੇ ਦਾ ਕੈਂਸਰ ਵੀ ਹੈ।