ਮੁੰਬਈ, 4 ਮਾਰਚ
ਬੌਲੀਵੁੱਡ ਅਦਾਕਾਰ ਵਰੁਣ ਧਵਨ ਤੇ ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੀ ਆਉਣ ਫ਼ਿਲਮ ‘ਭੇਦੀਆ’ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਗ੍ਰਹਿ ਤੇ ਅੰਤਰਰਾਜੀ ਮਾਮਲਿਆਂ ਬਾਰੇ ਮੰਤਰੀ ਬਾਮਾਂਗ ਫੇਲਿਕਸ, ਚੀਫ ਸੈਕਟਰੀ ਨਰੇਸ਼ ਕੁਮਾਰ ਅਤੇ ਕਮਿਸ਼ਨਰ (ਐੱਚਸੀਐੱਮ) ਸੋਨਮ ਸੀ. ਮੌਜੂਦ ਸਨ। ਅਮਰ ਕੌਸ਼ਿਕ ਵੱਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਸ ਫ਼ਿਲਮ ਵਿੱਚ ਅਭਿਸ਼ੇਕ ਬੈਨਰਜੀ ਤੇ ਦੀਪਕ ਡੋਬਰਿਅਲ ਵੀ ਨਜ਼ਰ ਆਉਣਗੇ। ਫ਼ਿਲਮ ‘ਭੇਦੀਆ’ ਦੀ ਕਹਾਣੀ ਕੌਮੀ ਪੁਰਸਕਾਰ ਜੇਤੂ ਨਿਰੇਨ ਭੱਟ ਨੇ ਲਿਖੀ ਹੈ। ਜੀਓ ਸਟੂਡੀਓ ਅਤੇ ਦਿਨੇਸ਼ ਵਿਜਨ ਵੱਲੋਂ ਪੇਸ਼ ਕੀਤੀ ਜਾ ਰਹੀ ਫ਼ਿਲਮ ‘ਭੇਦੀਆ’ 14 ਅਪਰੈਲ 2022 ਨੂੰ ਰਿਲੀਜ਼ ਹੋਣੀ ਹੈ।
-ਆਈਏਐੱਨਐੱਸ