ਨਵੀਂ ਦਿੱਲੀ, 3 ਅਗਸਤ
ਫ਼ਿਲਮ ‘ਪਰਿਨੀਤਾ’ ਤੋਂ ‘ਸ਼ਕੁੰਤਲਾ ਦੇਵੀ’ ਦੇ ਸਫ਼ਰ ਦੌਰਾਨ ਅਦਾਕਾਰਾ ਵਿੱਦਿਆ ਬਾਲਨ ਨੇ ਹਿੰਦੀ ਫ਼ਿਲਮ ਜਗਤ ’ਚ 15 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਵਿੱਦਿਆ ਬਾਲਨ ਨੇ ਕਿਹਾ ਕਿ ਉਹ ਸ਼ੁਕਰਗੁਜ਼ਾਰ ਹੈ ਕਿ ਉਸ ਨੇ ਅਦਾਕਾਰਾ ਬਣਨ ਦਾ ਆਪਣਾ ਇੱਕੋ-ਇੱਕ ਸੁਪਨਾ ਪੂਰਾ ਕੀਤਾ। ਵਿੱਦਿਆ ਬਾਲਨ ਦੇ ਇਸ ਸਫ਼ਰ ’ਚ ਭਾਵੇਂ ਉਤਰਾਅ-ਚੜਾਅ ਆਉਂਦੇ ਰਹੇ, ਪਰ ਉਸ ਨੇ ਹਮੇਸ਼ਾਂ ਆਪਣੇ ਰਸਤੇ ’ਤੇ ਤੁਰਨਾ ਜਾਰੀ ਰੱਖਿਆ। ਉਸ ਨੇ ‘ਦਿ ਡਰਟੀ ਪਿਕਚਰ’ ਅਤੇ ‘ਕਹਾਣੀ’ ਦੀ ਸਫ਼ਲਤਾ ਰਾਹੀਂ ਔਰਤ ਪ੍ਰਧਾਨ ਫ਼ਿਲਮਾਂ ਲਈ ਰਾਹ ਪੱਧਰਾ ਕੀਤਾ। ਵਿੱਦਿਆ ਬਾਲਨ ਨੇ ਕਿਹਾ,‘ਮੇਰਾ ਸਫ਼ਰ ਬਹੁਤ ਚੰਗਾ ਰਿਹਾ ਹੈ। ਮੈਂ ਇਸ ਗੱਲ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਅਦਾਕਾਰਾ ਬਣਨ ਦਾ ਆਪਣਾ ਇੱਕੋ-ਇੱਕ ਸੁਪਨਾ ਜਿਉਂ ਰਹੀ ਹਾਂ।’ ਵਿੱਦਿਆ ਬਾਲਨ ਨੇ 1995 ’ਚ ਸੀਰੀਅਲ ‘ਹਮ ਪਾਂਚ’ ’ਚ ਰਾਧਿਕਾ ਨਾਮੀਂ ਕਿਰਦਾਰ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
-ਪੀਟੀਆਈ