ਇੰਦੌਰ, 12 ਨਵੰਬਰ
ਮੱਧ ਪ੍ਰਦੇਸ਼ ਹਾਈ ਕੋਰਟ ਨੇ ਵੈੱਬਸੀਰੀਜ਼ ‘ਟ੍ਰਿਪਲ ਐਕਸ ਸੀਜ਼ਨ 2’ ਵਿੱਚ ਕਥਿਤ ਇਤਰਾਜ਼ਯੋਗ ਸਮੱਗਰੀ ਦਿਖਾਉਣ ’ਤੇ ਟੀਵੀ ਨਿਰਮਾਤਾ ਏਕਤਾ ਕਪੂਰ ਖ਼ਿਲਾਫ਼ ਦਰਜ ਐੱਫਆਈਆਰ ਰੱਦ ਕਰਨ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹਾਲਾਂਕਿ ਹਾਈ ਕੋਰਟ ਦੇ ਇੰਦੌਰ ਬੈਂਚ ਦੇ ਜਸਟਿਸ ਸ਼ੈਲੇਂਦਰ ਸ਼ੁਕਲਾ ਨੇ ਬੁੱਧਵਾਰ ਨੂੰ ਸੁਣਾਏ ਆਪਣੇ 65 ਸਫ਼ਿਆਂ ਦੇ ਫ਼ੈਸਲੇ ’ਚ ਇਹ ਕਿਹਾ ਕਿ ਪਟੀਸ਼ਨਕਰਤਾ ਵੱਲੋਂ ਭਾਰਤੀ ਸੰਵਿਧਾਨ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਧਾਰਾਵਾਂ ਨੂੰ ਭੰਗ ਨਹੀਂ ਕੀਤਾ ਗਿਆ ਹੈ। ਵੈੱਬਸੀਰੀਜ਼ ਰਾਹੀਂ ਅਸ਼ਲੀਲਤਾ ਫੈਲਾਉਣ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਕੌਮੀ ਚਿੰਨ੍ਹਾਂ ਦਾ ਅਪਮਾਨ ਕਰਨ ਦੇ ਦੋਸ਼ ਹੇਠ ਏਕਤਾ ਕਪੂਰ ਖ਼ਿਲਾਫ਼ ਪੰਜ ਮਹੀਨੇ ਪਹਿਲਾਂ ਇੰਦੌਰ ਦੇ ਇੱਕ ਥਾਣੇ ’ਚਐਫਆਈਆਰ ਦਰਜ ਕੀਤੀ ਗਈ ਸੀ। -ਪੀਟੀਆਈ