ਨਵੀਂ ਦਿੱਲੀ, 14 ਫਰਵਰੀ
ਲੇਖਿਕਾ ਅੰਮ੍ਰਿਤਾ ਪ੍ਰੀਤਮ ਸਵੈ-ਜੀਵਨੀ ਸਣੇ ਕਵਿਤਾ, ਵਾਰਤਕ ਤੇ ਲੇਖਾਂ ਸਬੰਧੀ ਆਪਣੀਆਂ ਸੌ ਤੋਂ ਵੱਧ ਪੁਸਤਕਾਂ ਲਈ ਜਾਣੀ ਜਾਂਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸ ਨੇ ਦਿੱਲੀ ਵਿੱਚ ਸਈ ਪ੍ਰਾਂਜਪੇ ਦੀ ਫਿਲਮ ‘ਸਪਰਸ਼’ ਦੀ ਸ਼ੂਟਿੰਗ ਦੌਰਾਨ ਵਿੱਤੀ ਸਹਿਯੋਗ ਵੀ ਦਿੱਤਾ ਸੀ।
ਇਹ ਉਦੋਂ ਹੋਇਆ ਜਦੋਂ ਪ੍ਰਾਂਜਪੇ ਆਪਣੀ ਫਿਲਮ ‘ਸਪਰਸ਼’ ਲਈ ਇਕ ਨਿਰਮਾਤਾ ਦੀ ਭਾਲ ਵਿਚ ਸੀ। ‘ਤੀਸਰੀ ਕਸਮ’ ਬਣਾਉਣ ਵਾਲੇ ਫਿਲਮ ਨਿਰਮਾਤਾ ਬਾਸੂ ਭੱਟਾਚਾਰੀਆ ਇਸ ਫਿਲਮ ਨੂੰ ਬਣਾਉਣ ਲਈ ਰਾਜ਼ੀ ਵੀ ਹੋ ਗਏ। ਹਾਲਾਂਕਿ, ਪ੍ਰਾਂਜਪੇ ਨੂੰ ਚਿਤਾਵਨੀਆਂ ਵੀ ਮਿਲੀਆਂ ਕਿ ਭੱਟਾਚਾਰੀਆ ਕਿਸੇ ਨੂੰ ਕੁਝ ਨਹੀਂ ਦਿੰਦੇ ਹਨ ਪਰ ਪ੍ਰਾਂਜਪੇ ਨੇ ਧਿਆਨ ਨਹੀਂ ਦਿੱਤਾ। ਉਪਰੰਤ ਫਿਲਮ ‘ਸਪਰਸ਼’ ਦੀ ਟੀਮ ਸ਼ੂਟਿੰਗ ਲਈ ਦਿੱਲੀ ਪਹੁੰਚੀ।
ਪ੍ਰਾਂਜਪੇ ਨੇ ਆਪਣੀ ਜੀਵਨੀ ‘ਏ ਪੈਚਵਰਕ ਕੁਇਲਟ: ਏ ਕੋਟੇਜ ਆਫ਼ ਮਾਈ ਕ੍ਰੀਏਟਿਵ ਲਾਈਫ਼’ ਵਿੱਚ ਲਿਖਿਆ ਹੈ, ‘‘ਕੁਝ ਵੀ ਖ਼ਰੀਦਣਾ ਜਾਂ ਕਿਰਾਏ ’ਤੇ ਲੈਣਾ ਬਾਸੂ ਦੀ ਕਿਤਾਬ ’ਚ ਪਾਬੰਦੀਸ਼ੁਦਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਸਾਰੇ ਅਦਾਕਾਰ ਆਪੋ-ਆਪਣੇ ਕੱਪੜੇ ਲੈ ਕੇ ਆਉਣਗੇ। ਮੈਂ ਬਹੁਤ ਸ਼ਰਮਿੰਦਗੀ ਮਹਿਸੂਸ ਕੀਤੀ। ਸ਼ਾਇਦ ਗੈਰ-ਪੇਸ਼ੇਵਰ ਥੀਏਟਰ ’ਚ ਇਹ ਹੁੰਦਾ ਹੋਵੇ ਪਰ ਪੇਸ਼ੇਵਰ ਥੀਏਟਰ ’ਚ ਇਹ ਹਾਸੋ-ਹੀਣਾ ਸੀ। ਅੰਮ੍ਰਿਤਾ ਪ੍ਰੀਤਮ ਭੱਟਾਚਾਰੀਆ ਦੀ ਚੰਗੀ ਦੋਸਤ ਸੀ ਅਤੇ ਭੱਟਾਚਾਰੀਆ ਨੇ ਸ਼ੂਟਿੰਗ ਦੌਰਾਨ ਵਿੱਤੀ ਮਦਦ ਲਈ ਅੰਮ੍ਰਿਤਾ ਤੱਕ ਪਹੁੰਚ ਕੀਤੀ। ਲੇਖਿਕਾ ਨੇ ਉਨ੍ਹਾਂ ਦੇ ਕਹਿਣ ’ਤੇ ਫਿਲਮ ਦੀ ਸ਼ੂਟਿੰਗ ਲਈ ਵਿੱਤੀ ਸਹਿਯੋਗ ਿਦੱਤਾ ਸੀ। -ਪੀਟੀਆਈ