ਮੁੰਬਈ, 2 ਨਵੰਬਰ
ਫ਼ਿਲਮ ‘ਫੁਕਰੇ’ ਨਾਲ ਚਰਚਾ ਵਿੱਚ ਆਇਆ ਅਦਾਕਾਰ ਵਰੁਨ ਸ਼ਰਮਾ ਕਈ ਚੀਜ਼ਾਂ ਦਾ ਸ਼ੌਕ ਰੱਖਦਾ ਹੈ, ਜਿਸ ਵਿੱਚੋਂ ਇੱਕ ਸਕਾਈਡਾਈਵਿੰਗ ਵੀ ਹੈ। ਵਰੁਨ ਇਸ ਵਿੱਚ ਹੱਥ ਅਜ਼ਮਾਉਣ ਲਈ ਹੋਰ ਉਡੀਕ ਨਹੀਂ ਕਰ ਸਕਦਾ। ਵਰੁਨ ਫਰਵਰੀ ਵਿੱਚ ਆਪਣੇ ਜਨਮ ਦਿਨ ਮੌਕੇ ਖ਼ੁਦ ਨੂੰ ਇਸ ਅਡਵੈਂਚਰ ਸਪੋਰਟਸ ਦਾ ਤੋਹਫ਼ਾ ਦੇਣਾ ਚਾਹੁੰਦਾ ਸੀ, ਪਰ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਉਸ ਦੀਆਂ ਉਮੀਦਾਂ ਨੂੰ ਬੂਰ ਨਹੀਂ ਪਿਆ। ਵਰੁਨ ਦਾ ਕਹਿਣਾ ਹੈ, ‘‘ਮੈਂ ਸੱਚੀਓਂ ਸਕਾਈਡਾਈਵਿੰਗ ਕਰਨਾ ਚਾਹੁੰਦਾ ਹਾਂ। ਇਸ ਵਾਰ ਆਪਣੇ ਜਨਮ ਦਿਨ ਮੌਕੇ ਮੈਂ ਬਾਹਰ ਜਾ ਕੇ ਸਕਾਈਡਾਈਵਿੰਗ ਕਰਨ ਦੀ ਯੋਜਨਾ ਬਣਾਈ ਸੀ, ਪਰ ਮਹਾਮਾਰੀ ਕਾਰਨ ਅੱਗੇ ਨਹੀਂ ਵਧ ਸਕੀ। ਉਮੀਦ ਹੈ ਕਿ ਚੀਜ਼ਾਂ ਛੇਤੀ ਹੀ ਪੱਟੜੀ ’ਤੇ ਪਰਤਣਗੀਆਂ। ਸ਼ਾਇਦ ਮੈਂ ਅਗਲੇ ਸਾਲ ਕਿਤੇ ਜਾਵਾਂ ਅਤੇ ਸਕਾਈਡਾਈਵਿੰਗ ਕਰਨ ਦੀ ਕੋਸ਼ਿਸ਼ ਕਰਾਂ।’’ ਵਰੁਨ ਰੋਹਿਤ ਸ਼ੈਟੀ ਦੀ ਫ਼ਿਲਮ ‘ਸਰਕਸ’ ਵਿੱਚ ਨਜ਼ਰ ਆਵੇਗਾ। ਇਸ ਵਿੱਚ ਰਣਵੀਰ ਸਿੰਘ ਅਤੇ ਜੈਕੁਲੀਨ ਫਰਨਾਂਡੇਜ਼ ਵੀ ਹਨ। -ਆਈਏਐੱਨਐੱਸ