ਬਿਊਨਸ ਆਇਰਸ: ਭਾਰਤੀ ਹਾਕੀ ਟੀਮ ਦੇ ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਨੇ ਕਿਹਾ ਕਿ ਓਲੰਪਿਕ ਚੈਂਪੀਅਨ ਅਰਜਨਟੀਨਾ ਖ਼ਿਲਾਫ਼ ਭਾਰਤੀ ਹਾਕੀ ਟੀਮ ਨੂੰ ਆਪਣੀ ਸੁਭਾਵਿਕ ਖੇਡ ਖੇਡਣੀ ਚਾਹੀਦੀ ਹੈ। ਭਾਰਤੀ ਟੀਮ ਨਾਲ ਕੱਲ੍ਹ ਇਥੇ ਪੁੱਜਣ ਵਾਲਾ ਰੁਪਿੰਦਰ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਫਰਵਰੀ ਦੇ ਯੂਰਪ ਦੌਰੇ ’ਤੇ ਨਹੀਂ ਜਾ ਸਕਿਆ ਸੀ। ਅਰਜਨਟੀਨਾ ਦੇ ਆਪਣੇ 16 ਦਿਨਾ ਦੌਰੇ ਵਿਚ ਭਾਰਤੀ ਟੀਮ ਛੇ ਮੈਚ ਖੇਡੇਗੀ ਜਿਸ ਵਿਚ 11 ਤੇ 12 ਅਪਰੈਲ ਨੂੰ ਹੋਣ ਵਾਲੇ ਪ੍ਰੋ ਲੀਗ ਦੇ ਮੈਚ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਹ ਚੈਂਪੀਅਨ ਟੀਮ ਖਿਲਾਫ ਖੇਡਣ ਲਈ ਉਤਸੁਕ ਹੈ। ਕੋਚ ਗ੍ਰਾਹਮ ਰੀਡ ਨੇ ਵੀ ਖਿਡਾਰੀਆਂ ਨੂੰ ਆਪਣੀ ਸੁਭਾਵਿਕ ਖੇਡ ’ਤੇ ਹੀ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ। -ਪੀਟੀਆਈ