ਮੁੰਬਈ, 12 ਜਨਵਰੀ
ਅਭਿਨੇਤਾ ਸਿਧਾਰਥ ਨੇ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਤੋਂ ਆਪਣੇ ਟਵੀਟ ਲਈ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਉਸ ਦਾ ਕਦੇ ਵੀ ਇਰਾਦਾ ਨਹੀਂ ਸੀ ਕਿ ਇੱਕ ਔਰਤ ਹੋਣ ਦੇ ਨਾਤੇ ਉਸ ਦਾ ਮਜ਼ਾਕ ਉਡਾਇਆ ਜਾਵੇ। ਉਸ ਨੇ ਮੁਆਫ਼ੀ ਮੰਗਦਿਆਂ ਕਿਹ,‘ਸਾਇਨਾ, ਮੈਂ ਆਪਣੇ ਭੱਦੇ ਮਜ਼ਾਕ ਲਈ ਤੁਹਾਡੇ ਤੋਂ ਮੁਆਫੀ ਮੰਗਣਾ ਚਾਹੁੰਦੀ ਹਾਂ ਜੋ ਮੈਂ ਕੁਝ ਦਿਨ ਪਹਿਲਾਂ ਤੁਹਾਡੇ ਟਵੀਟ ਦੇ ਜਵਾਬ ਵਜੋਂ ਲਿਖਿਆ ਸੀ। ਮੈਂ ਬਹੁਤ ਸਾਰੀਆਂ ਗੱਲਾਂ ‘ਤੇ ਤੁਹਾਡੇ ਨਾਲ ਅਸਹਿਮਤ ਹੋ ਸਕਦਾ ਹਾਂ ਪਰ ਤੁਹਾਡੇ ਟਵੀਟ ਨੂੰ ਪੜ੍ਹ ਕੇ ਆਪਣੀ ਨਿਰਾਸ਼ਾ ਜਾਂ ਗੁੱਸੇ ਨੂੰ ਜ਼ਾਹਰ ਕਰਨ ਲਈ ਵਰਤੇ ਗਏ ਲਹਿਜੇ ਅਤੇ ਸ਼ਬਦਾਂ ਨੂੰ ਜਾਇਜ਼ ਨਹੀਂ ਠਹਿਰਾ ਸਕਦਾ।’