ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਅੱਜ ਦੂਸਰੇ ਦਿਨ ਅੰਡਰ-21 ਲੜਕੇ/ ਲੜਕੀਆਂ ਦੇ ਰੋਮਾਂਚਕ ਮੁਕਾਬਲੇ ਹੋਏ। ਸਾਫਟਬਾਲ (ਲੜਕਿਆਂ) ‘ਚ ਬੀ.ਸੀ.ਐਮ. ਕਲੱਬ ਅਤੇ ਲੜਕੀਆਂ ‘ਚ ਰਾਮਗੜ੍ਹੀਆ ਗਰਲਜ਼ ਕਾਲਜ ਦੀ ਟੀਮ ਜੇਤੂ ਰਹੀ।
ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਤਹਿਤ ਅੰਡਰ-21 (ਲੜਕੇ-ਲੜਕੀਆਂ) ਦੇ ਮੈਚ 20 ਸਤੰਬਰ ਤੱਕ ਹੋਣਗੇ। ਅੱਜ ਦੇ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਵਾਲੀਬਾਲ (ਲੜਕੀਆਂ) ਦੇ ਫਾਈਨਲ ਮੁਕਾਬਲੇ ਵਿੱਚ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਨੇ ਪਹਿਲਾ ਸਥਾਨ ਜਦਕਿ ਸਾਫਟਬਾਲ (ਲੜਕਿਆਂ) ‘ਚ ਬੀ.ਸੀ.ਐਮ. ਕਲੱਬ ਅਤੇ ਲੜਕੀਆਂ ‘ਚ ਰਾਮਗੜ੍ਹੀਆ ਗਰਲਜ਼ ਕਾਲਜ ਦੀ ਟੀਮ ਨੇ ਬਾਜੀ ਮਾਰੀ। ਫੁੱਟਬਾਲ (ਲੜਕੀਆਂ) ਦੇ ਫਾਈਨਲ ਮੁਕਾਬਲਿਆਂ ਵਿੱਚ ਅਕਾਲ ਅਕੈਡਮੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਵੇਟ ਲਿਫਟਿੰਗ (ਲੜਕੇ)-61 ਕਿਲੋਗ੍ਰਾਮ ਭਾਰ ਵਰਗ ‘ਚ ਸੰਦੀਪ ਵਰਮਾ, 67 ’ਚ ਲਵਦੀਪ ਸਿਘ, 81 ’ਚ ਨਿਖਿਲ, 89 ’ਚ ਵਰੁਣ ਅਰੋੜਾ ਅੱਵਲ ਰਹੇ। ਵੇਟ ਲਿਫਟਿੰਗ (ਲੜਕੀਆਂ)-45 ਕਿਲੋ ਭਾਰ ਵਰਗ ’ਚ ਵਾਣੀਪੁਰੀ, 49 ’ਚ ਹਰਮਨਦੀਪ ਕੌਰ, 55 ’ਚ ਜਪਲੀਨ ਕੌਰ, 64 ’ਚ ਬਲਵਿੰਦਰ ਕੌਰ ਅਤੇ 71 ਵਿੱਚ ਇਸ਼ਮੀਤ ਨੇ ਬਾਜ਼ੀ ਮਾਰੀ।
ਤੈਰਾਕੀ (ਲੜਕੇ) 50 ਮੀਟਰ ਫਰੀ ਸਟਾਈਲ ‘ਚ ਇਸ਼ਾਨ ਪਵਾਰ, 50 ਮੀਟਰ ਬੈਕ ਸਟਰੋਕ ‘ਚ ਸਰਗੁਣਜੋਤ ਸਿੰਘ, 100 ਮੀਟਰ ਫਰੀ ਸਟਾਈਲ ਤਰਨਜੀਤ ਸਿੰਘ ਨੇ ਪਹਿਲਾ ਸਥਾਨ ਕੀਤਾ ਜਦਕਿ ਤੈਰਾਕੀ (ਲੜਕੀਆਂ) 50 ਮੀਟਰ ਬੈਕ ਸਟਰੋਕ ‘ਚ ਭਵਜੋਤ ਕੌਰ, 50 ਮੀਟਰ ਫਰੀ ਸਟਾਈਲ ‘ਚ ਦੀਪਕਵਲ ਕੌਰ, 100 ਮੀਟਰ ਫਰੀ ਸਟਾਈਲ ‘ਚ ਗੁਰਲੀਨ ਕੌਰ ਅਤੇ 200 ਮੀਟਰ ਫਰੀ ਸਟਾਈਲ ‘ਚ ਅਨੁਸ਼ਿਕਾ ਸ਼ਰਮਾ ਜੇਤੂ ਰਹੀ। ਕੁਸ਼ਤੀ (ਲੜਕੀਆਂ) 50 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ‘ਚ ਗੁਲਸਾਨਾ, 53 ‘ਚ ਮਹਿਕਦੀਪ ਕੌਰ, 57 ‘ਚ ਨਵਦੀਪ ਕੌਰ, 59 ‘ਚ ਜੈਸਮੀਨ ਕੌਰ ਅਤੇ 72 ਕਿਲੋਗ੍ਰਾਮ ‘ਚ ਸਿਮਰਨਜੀਤ ਕੌਰ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ।