ਬਾਰਸੀਲੋਨਾ: ਠੀਕ 17 ਸਾਲ ਪਹਿਲਾਂ 18 ਸਾਲ ਦੇ ਰਾਫੇਲ ਨਡਾਲ ਨੇ ਬਾਰਸੀਲੋਨਾ ਓਪਨ ਦਾ ਖ਼ਿਤਾਬ ਜਿੱਤ ਕੇ ਪਹਿਲੀ ਵਾਰ ਵਿਸ਼ਵ ਦਰਜਾਬੰਦੀ ਵਿੱਚ ਸਿਖਰਲੇ ਦਸ ਵਿੱਚ ਥਾਂ ਬਣਾ ਕੇ ਟੈਨਿਸ ਜਗਤ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਉਸ ਦੇ ਹੀ ਦੇਸ਼ ਸਪੇਨ ਦੇ ਕਾਰਲੋਸ ਅਲਕਾਰੇਜ਼ ਨੇ ਇੱਥੇ ਆਪਣੇ ਨਾਇਕ ਖਿਡਾਰੀ ਦੇ ਨਕਸ਼ੇ-ਕਦਮ ’ਤੇ ਚੱਲ ਕੇ ਇਤਿਹਾਸ ਦੁਹਰਾਇਆ ਹੈ। ਉਸ ਨੇ ਵੀ ਬਾਰਸੀਲੋਨਾ ਓਪਨ ਦਾ ਖ਼ਿਤਾਬ ਜਿੱਤ ਕੇ 18 ਸਾਲ ਦੀ ਉਮਰ ਵਿੱਚ ਵਿਸ਼ਵ ਦਰਜਾਬੰਦੀ ਵਿੱਚ ਸਿਖਰਲੇ ਦਸ ਵਿੱਚ ਥਾਂ ਬਣਾਈ ਹੈ। ਅਲਕਾਰੇਜ਼ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਫਾਈਨਲ ਵਿੱਚ ਹਮਵਤਨ ਸਪੈਨਿਸ਼ ਖਿਡਾਰੀ ਪਾਬਲੋ ਕਰਨ ਬੁਸਟਾ ਨੂੰ 6-3, 6-2 ਨਾਲ ਹਰਾਇਆ। ਉਸ ਦਾ ਇਸ ਸੈਸ਼ਨ ਵਿੱਚ ਇਹ ਤੀਸਰਾ ਖ਼ਿਤਾਬ ਹੈ। -ਏਪੀ