ਮਾਨਚੈਸਟਰ/ਕੋਲਕਾਤਾ
ਟੀਮ ਇੰਡੀਆ ਦੇ ਸਾਰੇ ਖਿਡਾਰੀਆਂ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ ਤੇ ਮਾਨਚੈਸਟਰ ਵਿੱਚ ਖੇਡਿਆ ਜਾਣ ਵਾਲਾ ਪੰਜਵਾਂ ਟੈਸਟ ਮੈਚ ਨਿਰਧਾਰਤ ਸਮੇਂ ਹੀ ਖੇਡੇ ਜਾਣ ਦੀ ਆਸ ਹੈ। ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਵਿੱਚ ਹੈ ਜਿਥੇ ਟੀਮ ਦੇ ਫੀਜ਼ਿਓਥਰੈਪਿਸਟ ਯੋਗੇਸ਼ ਪਰਮਾਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। -ਏਜੰਸੀ