ਮੈਲਬਰਨ: ਭਾਰਤ ਦੀ ਅੰਕਿਤਾ ਰੈਨਾ ਨੇ ਆਪਣੀ ਰੂਸ ਦੀ ਭਾਈਵਾਲ ਕੈਮਿਲਾ ਰਾਖੀਮੋਵਾ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਫਿਲਿਪ ਆਈਲੈਂਡ ਟਰਾਫੀ ਟੈਨਿਸ ਟੂਰਨਾਮੈਂਟ ਵਿਚ ਮਹਿਲਾ ਡਬਲਜ਼ ਦਾ ਖ਼ਿਤਾਬ ਆਪਣੇ ਨਾਂ ਕੀਤਾ। ਇਹ ਉਸ ਦਾ ਪਹਿਲਾ ਡਬਲਿਊਟੀਏ ਖ਼ਿਤਾਬ ਹੈ। ਅੰਕਿਤਾ ਅਤੇ ਕੈਮਿਲਾ ਦੀ ਜੋੜੀ ਨੇ ਫਾਈਨਲ ਵਿਚ ਅੰਨਾ ਬਿਲਿੰਕੋਵਾ ਅਤੇ ਅਨਾਸਤਾਸਿਆ ਪੋਟਾਪੋਵਾ ਦੀ ਰੂਸੀ ਜੋੜੀ ਨੂੰ 2-6, 6-4, 10-7 ਨਾਲ ਹਰਾਇਆ। ਇਸ ਜਿੱਤ ਨਾਲ 28 ਸਾਲਾ ਅੰਕਿਤਾ ਡਬਲਿਊਟੀਏ ਦੀ ਡਬਲਜ਼ ਰੈਂਕਿੰਗ ਵਿਚ ਪਹਿਲੀਆਂ 100 ਖਿਡਾਰਨਾਂ ਵਿਚ ਸ਼ਾਮਿਲ ਹੋ ਜਾਵੇਗੀ। ਸਾਨੀਆ ਮਿਰਜ਼ਾ ਤੋਂ ਬਾਅਦ ਪਹਿਲੇ 100 ਵਿਚ ਜਗ੍ਹਾ ਬਣਾਉਣ ਵਾਲੀ ਉਹ ਦੂਜੀ ਭਾਰਤੀ ਮਹਿਲਾ ਖਿਡਾਰੀ ਬਣੇਗੀ। -ਪੀਟੀਆਈ