ਸਾਊਥੈਂਪਟਨ: ਭਾਰਤ ਦਾ ਸਪਿੰਨ ਗੇਂਦਬਾਜ਼ ਆਰ ਅਸ਼ਿਵਨ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲਾ ਗੇਂਦਬਾਜ਼ ਬਣ ਗਿਆ ਹੈ। ਉਸ ਨੇ 2019-21 ਦੌਰਾਨ 71 ਵਿਕਟਾਂ ਹਾਸਲ ਕੀਤੀਆਂ। ਤਾਮਿਲਨਾਡੂ ਦੇ 34 ਸਾਲਾ ਗੇਂਦਬਾਜ਼ ਨੇ ਇਹ ਮੁਕਾਮ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਨਿਊਜ਼ੀਲੈਂਡ ਨਾਲ ਫਾਈਨਲ ਮੈਚ ਦੌਰਾਨ ਡੇਵੋਨ ਕੋਨਵੇਅ ਦਾ ਵਿਕਟ ਹਾਸਲ ਕਰ ਕੇ ਕੀਤਾ। ਅਸ਼ਿਵਨ ਨੇ ਪਹਿਲੀ ਪਾਰੀ ਵਿਚ 28 ਦੌੜਾਂ ਦੇ ਕੇ ਦੋ ਤੇ ਦੂਜੀ ਪਾਰੀ ਵਿਚ ਵੀ 17 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਇਸ ਮੈਚ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਸੀ। ਇਸ ਸੂਚੀ ਵਿਚ ਦੂਜਾ ਸਥਾਨ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿਨਜ਼ ਨੇ 70 ਵਿਕਟਾਂ ਨਾਲ ਹਾਸਲ ਕੀਤਾ ਜਦਕਿ ਇੰਗਲੈਂਡ ਦਾ ਸਟੁਅਰਟ ਬਰੌਡ 69 ਵਿਕਟਾਂ ਨਾਲ ਤੀਜੇ ਸਥਾਨ ’ਤੇ ਰਿਹਾ। -ਪੀਟੀਆਈ