ਨਵੀਂ ਦਿੱਲੀ, 23 ਅਗਸਤ
ਭਾਰਤ ਦਾ ਮੁੱਕੇਬਾਜ਼ ਗੌਰਵ ਸੈਣੀ ਦੁਬਈ ਵਿੱਚ ਚੱਲ ਰਹੀ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਦੇ 70 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਦਾਖ਼ਲ ਹੋ ਗਿਆ ਹੈ ਜਦੋਂਕਿ ਤਿੰਨ ਹੋਰ ਭਾਰਤੀ ਮੁੱਕੇਬਾਜ਼ ਆਪੋ-ਆਪਣੇ ਮੁਕਾਬਲੇ ਜਿੱਤ ਕੇ ਸੈਮੀ ਫਾਈਨਲ ਗੇੜ ਵਿੱਚ ਪਹੁੰਚ ਗਏ ਹਨ। ਸੈਣੀ ਨੇ ਐਤਵਾਰ ਰਾਤ ਨੂੰ ਖੇਡੇ ਸੈਮੀ ਫਾਈਨਲ ਮੁਕਾਬਲੇ ਵਿੱਚ ਕਿਰਗਿਸਤਾਨ ਦੇ ਜ਼ਾਕੀਰੋਵ ਮੁਖੱਮਦਅਜ਼ੀਜ਼ ਨੂੰ 4-1 ਨਾਲ ਸ਼ਿਕਸਤ ਦਿੱਤੀ। ਸੈਮੀ ਫਾਈਨਲ ਦਾ ਟਿਕਟ ਕਟਾਉਣ ਵਾਲੇ ਹੋਰਨਾਂ ਮੁੱਕੇਬਾਜ਼ਾਂ ਵਿੱਚ ਅਸ਼ੀਸ਼ (54 ਕਿਲੋ), ਅੰਸ਼ੁਲ(57 ਕਿਲੋ) ਤੇ ਭਾਰਤ ਜੂਨ (81 ਕਿਲੋ ਤੋਂ ਵੱਧ) ਸ਼ਾਮਲ ਹਨ। -ਪੀਟੀਆਈ