ਨਵੀਂ ਦਿੱਲੀ: ਭਾਰਤ ਦੀ 11 ਮੈਂਬਰੀ ਟੀਮ ਇਸਲਾਮਾਬਾਦ ਵਿੱਚ ਮੰਗਲਵਾਰ ਤੋਂ ਸ਼ੁਰੂ ਹੋ ਰਹੀ 31ਵੀਂ ਏਸ਼ਿਆਈ ਜੂਨੀਅਰ ਵਿਅਕਤੀਗਤ ਸਕੁਐਸ਼ ਚੈਂਪੀਅਨਸ਼ਿਪ ਵਿੱਚ ਚੁਣੌਤੀ ਪੇਸ਼ ਕਰੇਗੀ। ਪੰਜ ਰੋਜ਼ਾ ਮੁਕਾਬਲੇ ਵਿੱਚ ਨੌਂ ਖਿਡਾਰੀਆਂ ਨੂੰ ਆਪੋ-ਆਪਣੇ ਉਮਰ ਵਰਗ ਵਿੱਚ ਸਿਖਰਲੇ 10 ’ਚ ਦਰਜਾ ਦਿੱਤਾ ਗਿਆ ਹੈ। ਸ਼ਿਵੇਨ ਅਗਰਵਾਲ ਅਤੇ ਆਦਿਯਾ ਬੁਧਿਆ ਨੂੰ ਕ੍ਰਮਵਾਰ ਲੜਕਿਆਂ ਦੇ ਅੰਡਰ-15 ਅਤੇ ਲੜਕੀਆਂ ਦੇ ਅੰਡਰ-13 ਵਿੱਚ ਦੂਜਾ ਦਰਜਾ ਮਿਲਿਆ ਹੈ। ਭਾਰਤੀ ਟੀਮ ਵਿੱਚ ਲੜਕਿਆਂ ਦੇ ਅੰਡਰ-17 ’ਚ ਯੁਸ਼ਾ ਨਫੀਸ, ਅੰਡਰ-15 ’ਚ ਸ਼ਿਵਮ ਅਗਰਵਾਲ, ਲੋਕੇਸ਼ ਸੁਬਰਾਮਨੀ, ਅੰਡਰ-13 ’ਚ ਧਰੁਵ ਬੋਪੰਨਾ ਅਤੇ ਮਹਿਲਾਵਾਂ ਦੇ ਅੰਡਰ-19 ਉਮਰ ਵਰਗ ’ਚ ਨਿਰੂਪਮਾ ਦੂਬੇ, ਸ਼ਮੀਨਾ ਰਿਆਜ਼, ਅੰਡਰ-17 ’ਚ ਉੱਨਤੀ ਤ੍ਰਿਪਾਠੀ, ਅੰਡਰ-15 ’ਚ ਅਨਿਕਾ ਦੂਬੇ, ਦਿਵਾ ਸ਼ਾਹ, ਅੰਡਰ-13 ’ਚ ਆਦਿਯਾ ਬੁਧਿਆ ਅਤੇ ਗੌਸਿਕਾ ਐੱਮ ਸ਼ਾਮਲ ਹਨ। -ਪੀਟੀਆਈ