ਕੈਲਗਰੀ, 9 ਜੁਲਾਈ
ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਲਕਸ਼ੈ ਸੇਨ ਜਾਪਾਨ ਦੇ ਕੈਂਟਾ ਨਿਸ਼ੀਮੋਟੋ ਨੂੰ ਸਿੱਧੇ ਸੈੱਟਾਂ ਵਿਚ 21-17, 21-14 ਨਾਲ ਹਰਾ ਕੇ ਕੈਨੇਡਾ ਓਪਨ ਸੁਪਰ 500 ਬੈਡਮਿੰਟਨ ਟੂਰਾਨਮੈਂਟ ਦੇ ਫਾਈਨਲ ਵਿੱਚ ਪੁੱਜ ਗਿਆ। ਸੇਨ ਹੁਣ ਖਿਤਾਬੀ ਮੁਕਾਬਲੇ ਵਿੱਚ ਚੀਨ ਦੇ ਲੀ ਸ਼ੀ ਫੈਂਗ ਨਾਲ ਮੱਥਾ ਲਾਏਗਾ। ਉਧਰ ਡਬਲ ਓਲੰਪਿਕ ਤਗ਼ਮਾ ਜੇਤੂ ਪੀ.ਵੀ.ਸਿੰਧੂ ਜਾਪਾਨ ਦੀ ਅਕਾਨੇ ਯਾਮਾਗੁਚੀ ਕੋਲੋਂ 14-21, 15-21 ਨਾਲ ਹਾਰ ਕੇ ਫਾਈਨਲ ਮੁਕਾਬਲੇ ਵਿਚ ਥਾਂ ਪੱਕੀ ਕਰਨ ਤੋਂ ਖੁੰਝ ਗਈ। -ਪੀਟੀਆਈ