ਕੈਲਗਰੀ
ਉੱਭਰਦੇ ਭਾਰਤੀ ਬੈਡਮਿੰਟਨ ਖਿਡਾਰੀ ਪ੍ਰਿਯਾਂਸ਼ੂ ਰਾਜਾਵਤ ਨੇ ਇੱਥੇ ਕੈਨੇਡਾ ਓਪਨ ਦੇ ਪੁਰਸ਼ ਸਿੰਗਲਜ਼ ਦੇ ਪਹਿਲੇ ਰਾਊਂਡ ਵਿੱਚ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੇ ਡੈਨਮਾਰਕ ਦੇ ਰਾਸਮੁਸ ਗੇਮਕੇ ਨੂੰ ਹਰਾ ਦਿੱਤਾ। ਦੁਨੀਆ ਦੇ 39ਵੇਂ ਨੰਬਰ ਦੇ ਖਿਡਾਰੀ ਰਾਜਾਵਤ ਨੇ ਬੁੱਧਵਾਰ ਰਾਤ ਅੱਠਵਾਂ ਦਰਜਾ ਪ੍ਰਾਪਤ ਗੇਮਕੇ ਨੂੰ ਤਿੰਨ ਗੇਮ ਤੱਕ ਚੱਲੇ ਸਖ਼ਤ ਮੁਕਾਬਲੇ ਦੌਰਾਨ ਇੱਕ ਘੰਟਾ 10 ਮਿੰਟ ’ਚ 17-21, 21-16, 21-14 ਨਾਲ ਹਰਾ ਕੇ ਦੂਜੇ ਰਾਊਂਡ ਵਿੱਚ ਜਗ੍ਹਾ ਪੱਕੀ ਕੀਤੀ ਹੈ। ਰਾਜਾਵਤ ਹੁਣ ਪੁਰਸ਼ ਸਿੰਗਲਜ਼ ਵਿੱਚ ਇਕਲੌਤਾ ਭਾਰਤੀ ਖਿਡਾਰੀ ਬਚਿਆ ਹੈ। ਉਹ ਅਗਲੇ ਰਾਊਂਡ ਵਿੱਚ ਜਾਪਾਨ ਦੇ ਤਾਕੁਮਾ ਓਬਾਯਾਸ਼ੀ ਨਾਲ ਮੁਕਾਬਲਾ ਕਰੇਗਾ। -ਪੀਟੀਆਈ