ਚੀਬਾ, 6 ਅਗਸਤ
ਭਾਰਤ ਦਾ ਬਜਰੰਗ ਪੂਨੀਆ ਓਲੰਪਿਕਸ ਸੈਮੀਫਾਈਨ ਵਿੱਚ ਅੱਜ ਅਜ਼ਰਬਾਇਜਾਨ ਦੇ ਹਾਜੀ ਅਲੀਏਵ ਪਾਸੋਂ 5-12 ਨਾਲ ਹਾਰ ਗਿਆ। ਹੁਣ ਕਾਂਸੀ ਦੇ ਤਗਮੇ ਲਈ ਉਹ ਮੁਕਾਬਲਾ ਕਰੇਗਾ। ਇਸ ਤੋਂ ਪਹਿਲਾਂ ਉਹ ਇਰਾਨ ਦੇ ਮੁਰਤਜ਼ਾ ਚੈਕਾ ਗ਼ਯਾਸੀ ਨੂੰ ਹਰਾ ਕੇ ਟੋਕੀਓ ਓਲੰਪਿਕਸ 65 ਕਿਲੋ ਕੁਸ਼ਤੀ ਵਰਗ ਦੇ ਸੈਮੀ ਫਾਈਨਲ ਵਿੱਚ ਪੁੱਜਿਆ ਸੀ।