ਹੁਸ਼ਿਆਰਪੁਰ: 5ਵੀਂ ਨੰਗਲ ਹਾਫ਼ ਮੈਰਾਥਨ ’ਚ ਹੁਸ਼ਿਆਰਪੁਰ ਦੇ ਦੌੜਾਕ ਬਲਰਾਜ ਸਿੰਘ ਚੌਹਾਨ ਨੇ ਭਾਗ ਲਿਆ ਅਤੇ 21 ਕਿਲੋਮੀਟਰ ਦੀ ਇਹ ਹਾਫ਼ ਮੈਰਾਥਨ ਉਨ੍ਹਾਂ ਨੇ 2 ਘੰਟੇ 19 ਮਿੰਟ ’ਚ ਪੂਰੀ ਕਰਕੇ ਤਗ਼ਮਾ ਤੇ ਸਰਟੀਫ਼ਿਕੇਟ ਹਾਸਲ ਕੀਤਾ। ਬਲਰਾਜ ਚੌਹਾਨ ਨੇ ਦੱਸਿਆ ਕਿ ਸਵੇਰੇ ਛੇ ਵਜੇ ਨੰਗਲ ਸਟੇਡੀਅਮ ਤੋਂ ਸ਼ੁਰੂ ਹੋਈ ਇਹ ਦੌੜ ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ ਦੀਆਂ ਚੜ੍ਹਾਈਆਂ ਤੇ ਉਤਰਾਈਆਂ, ਟੇਢੇ-ਮੇਢੇ ਰਸਤਿਆਂ ਤੇ ਵੱਖ-ਵੱਖ ਪਿੰਡਾਂ ’ਚੋਂ ਹੁੰਦੀ ਹੋਈ ਵਾਪਸ ਸਟੇਡੀਅਮ ’ਚ ਸਮਾਪਤ ਹੋਈ। -ਪੱਤਰ ਪ੍ਰੇਰਕ