ਕਰਾਚੀ:
ਪਾਕਿਸਤਾਨ ਦੇ ਪਹਿਲਵਾਨ ਅਲੀ ਅਸਦ ’ਤੇ ਸਰੀਰਕ ਤਕਤ ਵਧਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਲਈ ਚਾਰ ਸਾਲ ਦੀ ਪਾਬੰਦੀ ਲਾਈ ਗਈ ਹੈ ਅਤੇ ਉਸ ਦਾ ਰਾਸ਼ਟਰਮੰਡਲ ਖੇਡਾਂ ਦਾ ਕਾਂਸੇ ਦਾ ਤਗ਼ਮਾ ਵੀ ਵਾਪਸ ਲੈ ਲਿਆ ਗਿਆ ਹੈ। ਪਾਕਿਸਤਾਨ ਕੁਸ਼ਤੀ ਫੈਡਰੇਸ਼ਨ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਲੀ ਅਸਦ ’ਤੇ ਸਿਰਫ ਚਾਰ ਸਾਲ ਲਈ ਪਾਬੰਦੀ ਹੀ ਨਹੀਂ ਲਾਈ ਗਈ, ਸਗੋਂ ਉਸ ਦਾ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦਾ ਕਾਂਸੇ ਦਾ ਤਗ਼ਮਾ ਵੀ ਵਾਪਸ ਲੈ ਲਿਆ ਗਿਆ ਹੈ। ਅਧਿਕਾਰੀ ਨੇ ਕਿਹਾ, ‘ਕੌਮਾਂਤਰੀ ਟੈਸਟਿੰਗ ਏਜੰਸੀ (ਆਈਟੀਏ) ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੇ ਮੁਕਾਬਲੇ ਦੌਰਾਨ ਸਰੀਰਕ ਸ਼ਕਤੀ ਵਧਾਉਣ ਵਾਲੀਆਂ ਦਵਾਈਆਂ ਲਈਆਂ ਸਨ।’ ਇਸ ਜਾਂਚ ਤੋਂ ਬਾਅਦ ਉਸ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। -ਪੀਟੀਆਈ