ਬਾਰਸੀਲੋਨਾ: ਸਪੇਨ ਦੇ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਜਾਪਾਨ ਦੇ ਕੇਈ ਨਿਸ਼ਕੋਰੀ ਨੂੰ 6-0, 2-6, 6-2 ਨਾਲ ਹਰਾ ਕੇ ਬਾਰਸੀਲੋਨਾ ਓਪਨ ਦੇ ਕੁਆਰਟਰ ’ਚ ਜਗ੍ਹਾ ਬਣਾ ਲਈ ਹੈ। ਕੁਆਟਰ ਫਾਈਨਲ ’ਚ ਨਡਾਲ ਦਾ ਮੁਕਾਬਲਾ ਬਰਤਾਨੀਆ ਦੇ ਕੈਮਰੋਨ ਨੋਰੀ ਨਾਲ ਹੋਵੇਗਾ। ਨੋਰੀ ਨੇ ਮੈਚ ਦੌਰਾਨ ਡੇਵਿਡ ਗੌਫਿਨ ਦੇ ਸੱਟ ਕਾਰਨ ਦੂਜੇ ਸੈੱਟ ’ਚੋਂ ਹਟਣ ਮਗਰੋਂ ਆਖਰੀ ਅੱਠਾਂ ’ਚ ਜਗ੍ਹਾ ਬਣਾਈ ਹੈ। ਹੋਰ ਮੁਕਾਬਲਿਆਂ ’ਚ ਦੂਜਾ ਦਰਜਾ ਪ੍ਰਾਪਤ ਸਟੇਫਨੋਸ ਸਿਟਸਿਪਾਸ ਨੇ ਐਲੇਕਸ ਡਿ ਮਿਨੌਰ ਨੂੰ 7-5, 6-3 ਨਾਲ ਜਦਕਿ ਆਂਦਰੇ ਰੂਬਲੇਵ ਨੇ ਅਲਬਰਟ ਰਾਮੋਸ ਵਿਨੋਲਾਸ ਨੂੰ 6-4, 6-7 (4), 6-4 ਨਾਲ ਮਾਤ ਦਿੱਤੀ। -ਏਪੀ