ਚੇਨੱਈ, 14 ਮਾਰਚ
ਤਾਮਿਲ ਨਾਡੂ ਦੀ ਸੀ.ਏ. ਭਵਾਨੀ ਦੇਵੀ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ (ਫੈਂਸਰ) ਬਣ ਗਈ ਹੈ। ਉਸ ਦਾ ਇਹ ਸਥਾਨ ਹੰਗਰੀ ’ਚ ਹੋ ਰਹੇ ਵਿਸ਼ਵ ਕੱਪ ’ਚ ਟੀਮ ਈਵੈਂਟ ’ਚ ਮੇਜ਼ਬਾਨ ਖਿਡਾਰੀਆਂ ਦੀ ਕੁਆਟਰਫਾਈਨਲ ’ਚ ਹਾਰ ਕਾਰਨ ਸੁਰੱਖਿਆ ਹੋਇਆ। ਭਵਾਨੀ ਦੇਵੀ ਨੇ ਅਡਜਸਟ ਆਫੀਸ਼ੀਅਲ ਰੈਂਕਿੰਗ ਪ੍ਰਣਾਲੀ ਰਾਹੀਂ ਕੁਆਲੀਫਾਈ ਕੀਤਾ ਹੈ। ਉਸ ਦੀ ਕੁਆਲੀਫਾਈ ਹੋਣ ਦੀ ਪੁਸ਼ਟੀ ਪਹਿਲਾਂ ਤੋਂ ਨਿਰਧਾਰਤ ਤਰੀਕ (5 ਅਪਰੈਲ 2021) ਨੂੰ ਅਧਿਕਾਰਤ ਦਰਜਾਬੰਦੀ ਜਾਰੀ ਹੋਣ ਮਗਰੋਂ ਹੋਵੇਗੀ। ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਭਵਾਨੀ ਦੇਵੀ ਨੂੰ ਓਲੰਪਿਕ ਲਈ ਕੁਆਲੀਫਾਈ ਕਰਨ ’ਤੇ ਵਧਾਈ ਦਿੱਤੀ ਹੈ। ਪੀਟੀਆਈ