ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਅੰਕਿਤ ਨਾਰਵਾਲ (64 ਕਿਲੋ) ਅਤੇ ਮਨੀਸ਼ (75 ਕਿਲੋ) ਨੇ ਪੋਲੈਂਡ ਦੇ ਕੀਲਸੇ ਵਿੱਚ ਚੱਲ ਰਹੀ ਯੁਵਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਅੰਕਿਤ ਨੇ ਉਜ਼ਬੇਕਿਸਤਾਨ ਦੇ ਅਖਮਾਦਜੋਨ ਅਖਮੇਦੋਵ ਨੂੰ 5-0 ਨਾਲ ਅਤੇ ਮਨੀਸ਼ ਨੇ ਇਜ਼ਰਾਈਲ ਦੇ ਡੈਨੀਅਲ ਐੱਲ. ਨੂੰ 4-1 ਨਾਲ ਮਾਤ ਦਿੱਤੀ। ਅਗਲੇ ਦੌਰ ਵਿੱਚ ਅੰਕਿਤ ਦਾ ਮੁਕਾਬਲਾ ਪੋਲੈਂਡ ਦੇ ਓਲੀਵੀਅਰ ਜ਼ਾਮੋਜਸਕੀ ਨਾਲ ਅਤੇ ਮਨੀਸ਼ ਦਾ ਮੁਕਾਬਲਾ ਜੋਰਡਨ ਦੇ ਏ. ਅਲਾਰਾਗ ਨਾਲ ਹੋਵੇਗਾ। -ਪੀਟੀਆਈ