ਪੱਤਰ ਪ੍ਰੇਰਕ
ਦੇਵੀਗੜ੍ਹ, 9 ਨਵੰਬਰ
ਨੇੜਲੇ ਪਿੰਡ ਚਰਾਸੋ ਵਿੱਚ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਗ੍ਰਾਮ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ-ਰੋਜ਼ਾ ਕਬੱਡੀ ਟੂਰਨਾਮੈਂਟ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ ਦਾ ਉਦਘਾਟਨ ਸਰਪੰਚ ਕੁਲਵਿੰਦਰ ਸਿੰਘ ਤੇ ਸਮੂਹ ਪੰਚਾਇਤ ਵੱਲੋਂ ਰਬਿਨ ਕੱਟ ਕੇ ਕੀਤਾ ਗਿਆ। ਇਸ ਖੇਡ ਮੇਲੇ ’ਚ ਇੱਕ ਪਿੰਡ ਓਪਨ ’ਚ ਫਤਹਿਗੜ੍ਹ ਸਾਹਿਬ ਦੀ ਟੀਮ ਅੱਵਲ ਅਤੇ ਬਲਬੇੜਾ ਦੀ ਟੀਮ ਦੋਇਮ ਰਹੀ। ਇਸੇ ਤਰ੍ਹਾਂ 75 ਕਿਲੋ ਵਰਗ ’ਚ ਅਲੇਵਾ ਅੱਵਲ, ਬਲਬੇੜਾ ਦੋਇਮ ਰਹੀ। ਇਸੇ ਤਰ੍ਹਾਂ 65 ਕਿਲੋ ਵਰਗ ’ਚ ਹਰੀਗੜ੍ਹ ਕੀਂਗਣ ਹਰਿਆਣਾ ਅੱਵਲ ਅਤੇ ਸ਼ਿਮਲਾ ਹਰਿਆਣਾ ਦੋਇਮ, 57 ਕਿਲੋ ਵਰਗ ’ਚ ਅੱਵਲ ਬਲਬੇੜਾ ਅਤੇ ਕਰਹਾਲੀ ਸਾਹਿਬ ਦੀ ਟੀਮ ਦੋਇਮ ਰਹੀ। ਇਸ ਖੇਡ ਮੇਲੇ ’ਚ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਗੁਰਪ੍ਰੀਤ ਕੌਰ ਚੌਕੀ ਇੰਚਾਰਜ ਬਲਬੇੜਾ ਨੇ ਅਦਾ ਕੀਤੀ। ਇਸ ਮੌਕੇ ਸੋਨੀ ਚਰਾਸੋ ਅਤੇ ਕੁਲਵਿੰਦਰ ਸਿੰਘ ਸਰਪੰਚ ਅਤੇ ਸਮੂਹ ਕਲੱਬ ਮੈਂਬਰਾਂ ਨੇ ਗੁਰਨਾਮ ਸਿੰਘ ਚੰਡੂਨੀ ਰਾਸ਼ਟਰੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ੍ਰੀ ਚਡੂਨੀ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦੀ ਲੜਾਈ ਵਾਸਤੇ ਲੋਕਾਂ ਨੂੰ ਕਿਸਾਨਾਂ ਦਾ ਵਧੇਰੇ ਸਾਥ ਦੇਣਾ ਚਾਹੀਦਾ ਹੈ। ਇਸੇ ’ਚ ਦੇਸ਼ ਤੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਲੋਕਾਂ ਦੀ ਭਲਾਈ ਹੈ। ਇਸ ਮੌਕੇ ਬਲਵਿੰਦਰ ਸਿੰਘ ਕਰਤਾਰਪੁਰ ਐੱਮ.ਡੀ. ਰਾਜ ਵਹੀਕਲ, ਸੁਰਿੰਦਰ ਮਿੱਤਲ ਸਾਬਕਾ ਚੇਅਰਮੈਨ, ਨਵਜੋਤ ਸਿੰਘ ਜੋਤੀ, ਰਣਧੀਰ ਸਿੰਘ ਕੱਕੇਪੁਰ, ਰਣਜੀਤ ਸਿੰਘ ਨੰਬਰਦਾਰ ਬਲਬੇੜਾ, ਗੁਰਮੇਲ ਸਿੰਘ ਪੰਚਾਇਤ ਸਕੱਤਰ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।