ਦੋਹਾ: ਭਾਰਤੀ ਫੁਟਬਾਲ ਕਪਤਾਨ ਸੁਨੀਲ ਛੇਤਰੀ ਅਰਜਨਟੀਨਾ ਦੇ ਲਿਓਨਲ ਮੈਸੀ ਨੂੰ ਪਛਾੜ ਕੇ ਸਭ ਤੋਂ ਵੱਧ ਗੋਲ ਕਰਨ ਵਾਲੇ ਮੌਜੂਦਾ ਸਮੇਂ ਦੇ ਖਿਡਾਰੀਆਂ ਦੀ ਸੂਚੀ ਵਿੱਚ ਦੂਸਰੇ ਸਥਾਨ ’ਤੇ ਪਹੁੰਚ ਗਿਆ ਹੈ। 36 ਸਾਲਾ ਛੇਤਰੀ ਨੇ ਸੋਮਵਾਰ ਨੂੰ ਫੀਫਾ ਵਿਸ਼ਵ ਕੱਪ 2022 ਅਤੇ ਏਐੱਫਸੀ ਏਸ਼ਿਆਈ ਕੱਪ 2023 ਦੇ ਕੁਆਲੀਫਾਇਰਜ਼ ਵਿੱਚ ਬੰਗਲਾਦੇਸ਼ ਖ਼ਿਲਾਫ਼ ਦੋ ਗੋਲ ਕੀਤੇ। ਇਸ ਮਗਰੋਂ ਉਸ ਦੇ ਕੁੱਲ ਅੰਤਰਰਾਸ਼ਟਰੀ ਗੋਲਾਂ ਦੀ ਗਿਣਤੀ 74 ਹੋ ਗਈ ਹੈ। ਵਿਸ਼ਵ ਕੱਪ ਕੁਆਲੀਫਾਇਰਜ਼ ਵਿੱਚ ਪਿਛਲੇ ਛੇ ਸਾਲਾਂ ’ਚ ਭਾਰਤ ਦੀ ਪਹਿਲੀ ਜਿੱਤ ਦਾ ਨਾਇਕ ਛੇਤਰੀ ਮੌਜੂਦਾ ਸਮੇਂ ਦੇ ਖਿਡਾਰੀਆਂ ਦੀ ਸੂਚੀ ਵਿੱਚ ਸਿਰਫ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ (103) ਤੋਂ ਪਿੱਛੇ ਹੈ। ਛੇਤਰੀ ਬਾਰਸੀਲੋਨਾ ਦੇ ਸਟਾਰ ਮੈਸੀ ਤੋਂ ਦੋ ਅਤੇ ਯੂਏਈ ਦੇ ਅਲੀ ਮਬਖੌਤ ਤੋਂ ਇੱਕ ਗੋਲ ਅੱਗੇ ਹੈ। ਛੇਤਰੀ ਸਭ ਤੋਂ ਵੱਧ ਗੋਲ ਕਰਨ ਵਾਲੇ ਹੁਣ ਤੱਕ ਦੇ ਸਾਰੇ ਖਿਡਾਰੀਆਂ (ਸਾਬਕਾ ਤੇ ਮੌਜੂਦਾ) ਦੀ ਸੂਚੀ ’ਚ ਸਿਖਰਲੇ ਦਸਾਂ ’ਚ ਪਹੁੰਚਣ ਲਈ ਸਿਰਫ ਇੱਕ ਗੋਲ ਪਿੱਛੇ ਹੈ। -ਪੀਟੀਆਈ