ਬਰਮਿੰਘਮ, 8 ਅਗਸਤ
ਭਾਰਤੀ ਮੁੱਕੇਬਾਜ਼ ਸਾਗਰ ਅਹਿਲਾਵਤ ਨੇ ਰਾਸ਼ਟਰਮੰਡਲ ਖੇਡਾਂ ਦੇ 92 ਕਿਲੋਗ੍ਰਾਮ ਤੋਂ ਵੱਧ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਸਾਗਰ ਮੇਜ਼ਬਾਨ ਦੇਸ਼ ਦੇ ਡਿਲੀਸੀਅਸ ਓਰੀ ਤੋਂ ਫਾਈਨਲ ਮੁਕਾਬਲਾ 5-0 ਨਾਲ ਹਾਰ ਗਿਆ। ਇਸ ਤੋਂ ਪਹਿਲਾਂ ਮੁੱਕੇਬਾਜ਼ ਨਿਖ਼ਤ ਜ਼ਰੀਨ, ਅਮਿਤ ਪੰਘਾਲ ਅਤੇ ਨੀਤੂ ਘਣਘਸ ਭਾਰਤ ਦੀ ਝੋਲੀ ਤਿੰਨ ਸੋਨ ਤਗ਼ਮੇ ਪਾ ਚੁੱਕੇ ਹਨ।