ਬਰਮਿੰਘਮ, 29 ਜੁਲਾਈ
ਇਥੇ ਅੱਜ ਸ਼ੁਰੂ ਹੋਈਆਂ ਕਾਮਨਵੈਲਥ ਖੇਡਾਂ ਵਿਚ ਭਾਰਤ ਦੀ ਸ਼ੁਰੂਆਤ ਚੰਗੀ ਰਹੀ। ਮੁੱਕੇਬਾਜ਼ੀ ਦੇ 65 ਕਿਲੋ ਵਰਗ ਵਿਚ ਭਾਰਤੀ ਮੁੱਕੇਬਾਜ਼ ਸ਼ਿਵ ਥਾਪਾ ਨੇ ਪਾਕਿਸਤਾਨੀ ਮੁੱਕੇਬਾਜ਼ ਸੁਲੇਮਾਨ ਬਲੋਚ ਨੂੰ 5-0 ਨਾਲ ਹਰਾ ਕੇ ਅਗਲੇ ਦੌਰ ਵਿਚ ਦਾਖਲਾ ਹਾਸਲ ਕੀਤਾ। ਪੁਰਸ਼ਾਂ ਦੇ ਟੇਬਲ ਟੈਨਿਸ ਮੁਕਾਬਲੇ ਵਿਚ ਭਾਰਤੀ ਟੀਮ ਬਾਰਬਾਡੋਜ਼ ਨੂੰ ਹਰਾ ਕੇ ਅਗਲੇ ਦੌਰ ਵਿਚ ਦਾਖਲ ਹੋ ਗਈ। ਇਸ ਤੋਂ ਇਲਾਵਾ ਔਰਤਾਂ ਦੇ ਟੇਬਲ ਟੈਨਿਸ ਮੁਕਾਬਲੇ ਵਿਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾਇਆ।