ਟੋਕੀਓ: ਜਾਪਾਨ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਓਲੰਪਿਕ ਤੋਂ ਪਹਿਲਾਂ ਕਰੋਨਾ ਮਹਾਮਾਰੀ ਨਾਲ ਨਿਪਟਣ ਲਈ ਸਖਤ ਫੈਸਲੇ ਕਰੇਗਾ। ਜਾਪਾਨ ਵਿਚ ਕਰੋਨਾ ਰੋਕੂ ਟੀਕਾਕਰਨ ਦੀ ਮੁਹਿੰਮ ਵੀ ਸੁਸਤ ਰਫਤਾਰ ਚੱਲ ਰਹੀ ਹੈ। ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਦੇ ਐਲਾਨ ਤੋਂ ਬਾਅਦ ਟੋਕੀਓ ਵਿਚ ਬਾਰ ਤੇ ਰੇਸਤਰਾਂ ਦੇ ਖੁੱਲ੍ਹਣ ਸਮੇਂ ਵਿਚ ਕਟੌਤੀ ਕੀਤੀ ਜਾਵੇਗੀ। ਇਸ ਦੇ ਨਾਲ ਕਰੋਨਾ ਨਿਯਮਾਂ ਦਾ ਪਾਲਣ ਨਾ ਕਰਨ ’ਤੇ ਸਖਤ ਸਜ਼ਾ ਮਿਲੇਗੀ। ਇਹ ਨਿਰਦੇਸ਼ 12 ਅਪਰੈਲ ਤੋਂ 11 ਮਈ ਤਕ ਲਾਗੂ ਰਹਿਣਗੇ। -ਏਪੀ